ਕਿਸਾਨ ਅੰਦੋਲਨ: ਵਿਦਿਆਰਥੀ ਵੀ ਪਾਉਣਗੇ ਦਿੱਲੀ ਵੱਲ ਚਾਲੇ

TeamGlobalPunjab
1 Min Read

ਫਿਰੋਜ਼ਪੁਰ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਦਿਆਰਥੀ ਵੀ ਕਿਸਾਨਾਂ ਦੇ ਸਮਰਥਨ ‘ਚ ਮੈਦਾਨ ‘ਚ ਉੱਤਰ ਆਏ ਹਨ। ਅੱਜ ਫਿਰੋਜ਼ਪੁਰ ਦੇ ਹੁਸੈਨੀਵਾਲਾ ਸ਼ਹੀਦੀ ਯਾਦਗਾਰ ਤੋਂ ਦਿੱਲੀ ਲਈ ਬਾਈਕ ਰੈਲੀ ਸ਼ੁਰੂ ਕੀਤੀ ਗਈ, ਜੋ 19 ਜਨਵਰੀ ਨੂੰ ਕਿਸਾਨ ਅੰਦੋਲਨ ‘ਚ ਸ਼ਾਮਲ ਹੋਵੇਗੀ। ਇਸ ਰੈਲੀ ‘ਚ ਦੇਸ਼ ਭਰ ਦੇ 13 ਤੋਂ ਵੱਧ ਰਾਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।

ਸਾਈਕਲ ਰੈਲੀ ਦੀ ਅਗਵਾਈ ਕਰ ਰਹੀ ਸੰਸਥਾ ਆਲ ਇੰਡੀਆ ਡੈਮੋਕਰੇਟਿਕ ਸਟੂਡੈਂਟ ਆਰਗੇਨਾਈਜ਼ੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਦੇਸ਼ ਦੇ ਕਿਸਾਨ ਆਪਣੇ ਹੱਕਾਂ ਲਈ 50 ਦਿਨਾਂ ਤੋਂ ਦਿੱਲੀ ਦੀ ਸਰਹੱਦ ‘ਤੇ ਅਜਿਹੀ ਕੜਾਕੇ ਦੀ ਠੰਡ ‘ਚ ਬੈਠੇ ਹਨ। ਪਰ ਸਰਕਾਰ ਉਨ੍ਹਾਂ ਦੀ ਸਮੱਸਿਆ ਨੂੰ ਸਮਝਣ ਦੀ ਬਜਾਏ, ਉਨ੍ਹਾਂ ਨੂੰ ਬਦਨਾਮ ਕਰਨ ‘ਚ ਲੱਗੀਆਂ ਹੋਈਆਂ ਹਨ।

ਦੱਸ ਦਈਏ ਇਹ ਰੈਲੀ ਪੰਜਾਬ ਹਰਿਆਣਾ ਦੇ ਰਸਤੇ ਦਿੱਲੀ ਦੀ ਸਿੰਘੂ ਸਰਹੱਦ ਤੇ ਟਿਕਰੀ ਸਰਹੱਦ ‘ਤੇ ਪਹੁੰਚੇਗੀ ਤੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ, ਉਹ ਇਸ ਅੰਦੋਲਨ ‘ਚ ਸ਼ਾਮਲ ਹੋਣਗੇ। 13 ਰਾਜਾਂ ਜਿਨ੍ਹਾਂ ‘ਚ ਪੰਜਾਬ, ਹਰਿਆਣਾ, ਕਰਨਾਟਕ, ਕੇਰਲਾ, ਪੱਛਮੀ ਬੰਗਾਲ ਆਦਿ ਦੇ ਵਿਦਿਆਰਥੀ ਇਸ ਰੈਲੀ ‘ਚ ਸ਼ਾਮਲ ਹਨ।

Share this Article
Leave a comment