ਪੁਲਿਸ ਹਿਰਾਸਤ ‘ਚੋਂ ਭੱਜ ਰਹੇ ਗੈਂਗਸਟਰ ਦਾ ਐਨਕਾਊਂਟਰ

Global Team
1 Min Read

ਚੰਡੀਗੜ੍ਹ: ਜ਼ੀਰਕਪੁਰ ‘ਚ ਪੁਲਿਸ ਨੇ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨਾਲ ਐਨਕਾਊਂਟਰ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਰਿੰਦਾ ਤੇ ਸੋਨੀ ਖੱਤਰੀ ਦੇ ਖਾਸ ਗੁਰਗੇ ਨਾਲ ਏਜੀਟੀਐਫ ਦੀ ਮੁਠਭੇੜ ਹੋਈ ਹੈ। ਇਹ ਗੈਂਗਸਟਰ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਪਿਸਤੌਲ ਦੀ ਰਿਕਵਰੀ ਲਈ ਬਾਹਰ ਲਿਆਂਦਾ ਸੀ। ਰਿਕਵਰੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।

ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਦੀ ਫਾਇਰਿੰਗ ‘ਚ ਜ਼ਖਮੀ ਹੋ ਗਿਆ। ਐਨਕਾਊਂਟਰ ‘ਚ ਪੁਲਿਸ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਗੈਂਗਸਟਰ ਕਾਂਟਰੈਕਟ ਕਿਲਿੰਗ ਦੇ ਮਾਮਲਿਆਂ ‘ਚ ਸ਼ਾਮਲ ਸੀ।

ਇਕ ਗੈਂਗਸਟਰ ਨੂੰ ਗੋਲੀਆਂ ਵੱਜੀਆਂ ਹਨ। ਨਵਾਂਸ਼ਹਿਰ ਦਾ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲੀਆ ਜ਼ਖਮੀ ਹੋਇਆ ਹੈ। ਫਰਵਰੀ ਤੋਂ ਹੁਣ ਤੱਕ 6 ਕਤਲਾਂ ਵਿਚ ਲੋੜੀਂਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment