ਪਰਾਲੀ ਦੀ ਸਾਭ-ਸੰਭਾਲ ‘ਚ ਮੋਹਰੀ ਕਿਸਾਨ ਗੁਰਵਿੰਦਰ ਸਿੰਘ

TeamGlobalPunjab
2 Min Read

ਫਾਜ਼ਿਲਕਾ: ਪਿਛਲੇ ਕੁੱਝ ਸਾਲਾ ਤੋਂ ਵਾਤਾਵਰਣ ਗੰਧਲਾ ਹੋ ਰਿਹਾ ਹੈ ਅਜੋਕੇ ਸਮੇਂ ਵਿੱਚ ਵੈਸੇ ਤਾ ਅੱਜ ਦੀ ਪੀੜੀ ਕਿਸਾਨੀ ਤੋਂ ਪਿੱਛੇ ਹਟਦੀ ਜਾ ਰਹੀ ਹੈ, ਪਰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਗੁਰਵਿੰਦਰ ਸਿੰਘ 48 ਸਾਲਾ ਦਾ ਕਿਸਾਨ ਅੱਜ ਦੇ ਸਮੇਂ ਲਈ ਮਿਸਾਲ ਬਣ ਗਿਆ ਹੈ, ਕਿਉਂਕਿ ਇਹ ਕਿਸਾਨ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਪਿਛਲੇ 20 ਸਾਲਾਂ ਤੋਂ ਖੁਦ ਖੇਤੀ ਕਰ ਰਿਹਾ ਹੈ।

ਉਸ ਸਮੇਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ-ਨਾਲ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਣ ਦਾ ਆਮ ਹੀ ਰੁਝਾਨ ਸੀ। ਪਰ ਇਸ ਕਿਸਾਨ ਨੇ ਕੁੱਝ ਅਲੱਗ ਕਰਨ ਦੇ ਯਤਨ ਕੀਤੇ ਅਤੇ ਪਿਛਲੇ 8 ਸਾਲਾਂ ਤੋਂ ਇਹ ਕਿਸਾਨ ਖੇਤੀਬਾੜੀ ਵਿਭਾਗ ਦੇ ਕੈਂਪਾਂ ਵਿੱਚ ਜਾਣ ਲੱਗਿਆ ਅਤੇ ਇਸ ਨੇ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜ਼ਮੀਨ ਵਿੱਚ ਮਲਚ ਚਲਾਇਆ ਅਤੇ ਉਸ ਤੋਂ ਬਾਅਦ ਜ਼ੀਰੋ ਡਰਿਲ ਦੀ ਸਹਾਇਤਾ ਨਾਲ ਕਣਕ ਦੀ ਬੀਜਾਈ ਕੀਤੀ।

ਇਸ ਤੋਂ ਇਲਾਵਾ ਇੱਕ ਪੱਖੀ ਵਿੱਚ ਹੈਪੀ ਸੀਡਰ ਨਾਲ ਬੀਜਾਈ ਕੀਤੀ। ਇਨ੍ਹਾਂ ਦੋਵੇਂ ਤਰ੍ਹਾਂ ਦੀ ਬੀਜਾਈ ਨਾਲ ਉਸ ਨੂੰ ਕਾਫੀ ਫਾਇਦਾ ਹੋਇਆ ਤੇ ਕਣਕ ਦਾ ਝਾੜ ਵੀ ਚੰਗਾ ਰਿਹਾ। ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਕਣਕ ਅਤੇ ਝੋਨੇ ਦੀ ਫਸਲ ਨੂੰ ਬਹੁਤ ਫਾਇਦਾ ਹੁੰਦਾ ਹੈ। ਕਿਉਂਕਿ ਇਸ ਨਾਲ ਖੇਤ ਵਿੱਚ ਮੱਲੜ ਦੀ ਵਧਦਾ ਹੈ ਅਤੇ ਮਿਤਰ ਕੀੜਿਆ ਦੀ ਮਾਤਰਾ ਵਿੱਚ ਚੋਖਾ ਵਾਧਾ ਹੁੰਦਾ ਹੈ ਜਿਸ ਨਾਲ ਵਾਤਾਵਰਣ ਪਲੀਤ ਹੋਣ ਤੋ ਬਚਦਾ ਹੈ। ਇਹ ਕਿਸਾਨ ਪਿਛਲੇ 8 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਕਿਸਾਨ ਖੇਤੀਬਾੜੀ ਮਹਿਕਮੇ ਦੇ ਨਾਲ ਮੋਢੇ ਤੋਂ ਮੋਢਾ ਲਾ ਕੇ ਤੁਰਦ ਹੈ ਅਤੇ ਘੱਟ ਖਰਚੇ ਨਾਲ ਵੱਧ ਮੁਨਾਫਾ ਲੈਂਦਾ ਹੈ। ਇਹ ਕਿਸਾਨ ਹਰ ਸਾਲ ਹੈਪੀ ਸੀਡਰ ਅਤੇ ਜੀਰੋ ਡਰਿਲ ਨਾਲ ਬੀਜਾਈ ਕਰਕੇ ਦੂਜੇ ਕਿਸਨਾਂ ਤੋਂ ਵੱਧ ਝਾੜ ਲੈ ਕੇ ਚਾਨਣ ਮੁਨਾਰਾ ਬਣਿਆ ਹੋਇਆ ਹੈ।

Share this Article
Leave a comment