ਪੰਜਾਬ ਦੇ ਕਿਸਾਨ ਆਗੂਆਂ ਦੀ ਚੰਡੀਗੜ੍ਹ ‘ਚ ਬੈਠਕ, ਨਵੇਂ ਸੰਘਰਸ਼ ਲਈ ਕੀ ਬਣੇਗੀ ਰਣਨੀਤੀ ?

TeamGlobalPunjab
1 Min Read

ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੀ ਗੱਲਬਾਤ ਕੇਂਦਰ ਨਾਲ ਅਸਫਲ ਹੋਣ ਤੋਂ ਬਾਅਦ ਹੁਣ ਕਿਸਾਨ ਆਗੂ ਅੱਜ ਚੰਡੀਗੜ੍ਹ ਕਿਸਾਨ ਭਵਨ ‘ਚ ਬੈਠਕ ਕਰ ਰਹੇ ਹਨ। ਬੈਠਕ ‘ਚ ਰੇਲ ਰੋਕੋ ਅੰਦੋਲਨ ਤੇ ਫੈਸਲਾ ਲੈਣ ਦੇ ਨਾਲ-ਨਾਲ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕਰ ਰਹੇ ਹਨ।

ਦੱਸ ਦਈਏ ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਸੀ। ਲਗਭਗ ਇੱਕ ਘੰਟੇ ਤੱਕ ਚਰਚਾ ਵੀ ਹੋਈ, ਪਰ ਕਿਸਾਨ ਆਗੂਆਂ ਨੇ ਬੈਠਕ ਵਿੱਚ ਹੀ ਛੱਡ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਕੱਤਰ ਸੰਜੈ ਅਗਰਵਾਲ ਕਿਸੇ ਵੀ ਮੁੱਦੇ ਤੇ ਕੋਈ ਸਟੀਕ ਜਵਾਬ ਨਹੀਂ ਦੇ ਰਹੇ ਸਨ। ਬੈਠਕ ਵਿੱਚ ਖੇਤੀ ਮੰਤਰੀ ਨਰੇਂਦਰ ਤੋਮਰ ਜਾਂ ਖੇਤੀਬਾੜੀ ਰਾਜ ਮੰਤਰੀ ਵੀ ਮੌਜੂਦ ਨਹੀਂ ਸਨ।

ਉੱਥੇ ਹੀ ਖੇਤੀਬਾੜੀ ਸਕੱਤਰ ਦਾ ਕਹਿਣਾ ਸੀ ਕਿ ਪ੍ਰੋਟੋਕੋਲ ਅਨੁਸਾਰ ਪਹਿਲਾਂ ਉਨ੍ਹਾਂ ਦੇ ਨਾਲ ਬੈਠਕ ਹੋਵੇਗੀ ਅਤੇ ਬਾਅਦ ਵਿੱਚ ਮੰਤਰੀਆਂ ਦੇ ਨਾਲ ਬੈਠਕ ਸੰਭਵ ਹੈ। ਜਿਸ ‘ਤੇ ਨਾਰਾਜ਼ ਹੋਏ ਕਿਸਾਨ ਆਗੂ ਬੈਠਕ ਵਿੱਚ ਹੀ ਛੱਡ ਕੇ ਬਾਹਰ ਆ ਗਏ ਤੇ ਨਵੇਂ ਕਾਨੂੰਨਾਂ ਪ੍ਰਤੀ ਰੋਸ ਜਾਹਰ ਕੀਤਾ ਉਧਰ ਖੇਤੀਬਾੜੀ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਕਿਸਾਨ ਸੰਗਠਨਾਂ ਦੇ ਨਾਲ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਦੇ ਨਾਲ ਹੀ ਬੈਠਕ ਹੋਣੀ ਤੈਅ ਹੋਈ ਸੀ।

Share this Article
Leave a comment