ਫਰਾਹ ਖਾਨ, ਭਾਰਤੀ ਸਿੰਘ ਅਤੇ ਰਵੀਨਾ ਟੰਡਨ ਦਾ ਜਲੰਧਰ ‘ਚ ਜ਼ਬਰਦਸਤ ਵਿਰੋਧ, ਪ੍ਰਦਰਸ਼ਨਕਾਰੀਆਂ ਨੇ ਰੱਖੀ ਵੱਡੀ ਮੰਗ

TeamGlobalPunjab
2 Min Read

ਜਲੰਧਰ: ਇੰਨੀ ਦਿਨੀਂ ਮਸ਼ਹੂਰ ਅਦਾਕਾਰਾ ਫਰਾਹ ਖਾਨ ਅਤੇ ਉਨ੍ਹਾਂ ਦੀਆਂ ਸਹਿਯੋਗੀ ਅਦਾਕਾਰਾਂ ਭਾਰਤੀ ਸਿੰਘ ਅਤੇ ਰਵੀਨਾ ਟੰਡਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਿਲਸਿਲੇ ‘ਚ ਅੱਜ ਉਨ੍ਹਾਂ ਖਿਲਾਫ ਜਲੰਧਰ ਵਿਖੇ ਵੀ ਰੋਸ ਮਾਰਚ ਕੱਢਿਆ ਗਿਆ। ਇਸ ਸਮੇਂ ਤਿੰਨੋਂ ਅਦਾਕਾਰਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਗਾਲ੍ਹਾਂ ਵੀ ਕੱਢੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੈ।

ਅਦਾਕਾਰਾ ਖਿਲਾਫ ਪ੍ਰਦਰਸ਼ਨਕਾਰੀਆਂ ਨੇ ਭੜਾਸ ਕੱਢਦਿਆਂ ਉਨ੍ਹਾਂ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਤਿੰਨਾਂ ਅਦਾਕਾਰਾਂ ਸਮੇਤ ਪ੍ਰੋਗਰਾਮ ਦੇ ਸਕਰਿਪਟ ਰਾਈਟਰ, ਪ੍ਰੋਡਿਊਸਰ, ਅਤੇ ਡਾਇਰੈਕਟਰ ਅਤੇ ਹੋਰ ਸਾਥੀ ਅਦਾਕਾਰਾਂ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ।

ਦੱਸ ਦਈਏ ਕਿ ਫਰਾਹ ਖਾਨ ਨੇ ਇੱਕ ਪ੍ਰੋਗਰਾਮ ‘ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਤੋਂ ਇੱਕ ਅੰਗ੍ਰੇਜੀ ਅੱਖਰ ‘Hallelujah’ ਬਾਰੇ ਪੁੱਛਿਆ ਸੀ। ਇਹ ਸ਼ਬਦ ਪਵਿੱਤਰ ਧਾਰਮਿਕ ਗ੍ਰੰਥ ‘ਚੋਂ ਲਿਆ ਗਿਆ ਸੀ। ਭਾਰਤੀ ਸਿੰਘ ਨੇ ਇਸ ਦਾ ਮਤਲਬ ਨਾ ਜਾਣਦੇ ਹੋਏ ਇਸ ਅੱਖਰ ਦਾ ਮਜ਼ਾਕ ਉਡਾਇਆ ਤੇ ਫਰਾਹ ਖਾਨ ਤੇ ਰਵੀਨਾ ਟੰਡਨ ਨੇ ਵੀ ਭਾਰਤੀ ਸਿੰਘ ਦਾ ਸਾਥ ਦਿੱਤਾ ਸੀ। ਇਸ ਤੋਂ ਬਾਅਦ ਤਿੰਨਾਂ ਅਦਾਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ।

ਇਸ ਤੋਂ ਬਾਅਦ ਉਨ੍ਹਾਂ ਖਿਲਾਫ ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਸੋਸ਼ਲ ਮੀਡੀਆ ‘ਤੇ ਰਵੀਨਾ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਮਾਫੀ ਮੰਗਦਿਆਂ ਲਿਖਿਆ ਕਿ, “ਕ੍ਰਿਪਿਆ ਇਸ ਲਿੰਕ ਨੂੰ ਵੇਖੋ। ਮੈਂ ਅਜਿਹਾ ਇੱਕ ਵੀ ਸ਼ਬਦ ਨਹੀਂ ਕਿਹਾ ਜਿਸ ਦੇ ਨਾਲ ਕਿਸੇ ਵੀ ਧਰਮ ਦਾ ਅਪਮਾਨ ਹੋਵੇ। ਅਸੀ ਤਿੰਨਾਂ ਨੇ ਕਿਸੇ ਨੂੰ ਨਰਾਜ਼ ਕਰਨ ਦੇ ਇਰਾਦੇ ਨਾਲ ਇਹ ਸਭ ਨਹੀਂ ਕੀਤਾ ਪਰ ਜੇਕਰ ਅਸੀਂ ਅਜਿਹਾ ਕੀਤਾ ਹੈ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਅਸੀ ਉਨ੍ਹਾਂ ਤੋਂ ਮੁਆਫੀ ਮੰਗਦੇ ਹਾਂ”।

- Advertisement -

Share this Article
Leave a comment