ਈਦ ‘ਤੇ ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕ

Rajneet Kaur
2 Min Read

ਨਿਊਜ਼ ਡੈਸਕ: ਅੱਜ ਪੂਰੀ ਦੁਨੀਆ ‘ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਅਜਿਹੇ ‘ਚ ਲੋਕ ਇੰਤਜ਼ਾਰ ਕਰਦੇ ਹਨ ਕਿ ਉਨ੍ਹਾਂ ਦੇ ਚਹੇਤੇ ਸਿਤਾਰੇ ਇਸ ਦਿਨ ਨੂੰ ਕਿਵੇਂ ਸੈਲੀਬ੍ਰੇਟ ਕਰਦੇ ਹਨ। ਸ਼ਾਹਰੁਖ ਖਾਨ ਦੇ ਫੈਨਜ਼ ਵੀ ਉਨ੍ਹਾਂ ਦੀ ਝਲਕ ਪਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਸ਼ਾਹਰੁਖ ਖਾਨ ਨੂੰ ਇਸ ਤਰ੍ਹਾਂ ਬਾਦਸ਼ਾਹ ਜਾਂ ਕਿੰਗ ਖਾਨ ਨਹੀਂ ਕਿਹਾ ਜਾਂਦਾ,ਉਨ੍ਹਾਂ ਦਾ ਰਾਜ ਉਨ੍ਹਾਂ ਦੇ ਜ਼ਬਰਦਸਤ ਪ੍ਰਸ਼ੰਸਕਾਂ ਕਾਰਨ ਹੈ। ਜਨਮਦਿਨ ਹੋਵੇ ਜਾਂ ਕੋਈ ਖਾਸ ਮੌਕਾ, ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ।

ਇਸ ਵਾਰ ਈਦ ‘ਤੇ ਵੀ ਖਾਨ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਕਾਫੀ ਪ੍ਰਸ਼ੰਸਕ ਇੱਕਠੇ ਹੋਏ। ਇਸ ਖਾਸ ਮੌਕੇ ‘ਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਮੰਨਤ ਦੇ ਬਾਹਰ ਗਰਮੀ ‘ਚ ਘੰਟਿਆਂਬੱਧੀ ਇੰਤਜ਼ਾਰ ਕਰਦੇ ਰਹੇ। ਈਦ ਦੇ ਖਾਸ ਮੌਕੇ ‘ਤੇ ਸ਼ਾਹਰੁਖ ਖਾਨ ਆਪਣੇ ਘਰ ਮੰਨਤ ਦੀ ਬਾਲਕੋਨੀ ‘ਚ ਨਜ਼ਰ ਆਏ ਅਤੇ ਪ੍ਰਸ਼ੰਸਕਾਂ ਨੂੰ ਆਪਣੀ ਝਲਕ ਦਿਖਾਈ।  ਦਸ ਦਈਏ ਕਿ ਸ਼ਾਹਰੁਖ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੇ, ਉਹ ਆਪਣੀ  ਬਾਲਕੋਨੀ ਵਿਚ ਆ ਕੇ ਉਨ੍ਹਾਂ ਨੂੰ ਖੁਸ਼  ਕਰਦੇ ਹਨ।

ਸ਼ਾਹਰੁਖ ਨੇ ਹੁਣ ਆਪਣੇ ਕਰੀਅਰ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੇ ਪਠਾਨ ਨੇ ਹਾਲ ਹੀ ‘ਚ ਬਾਕਸ ਆਫਿਸ ‘ਤੇ ਧਮਾਕੇਦਾਰ ਕਮਾਈ ਕੀਤੀ ਸੀ, ਜਦੋਂ ਕਿ ਡਾਂਕੀ ਅਤੇ ਜਵਾਨ ਹੁਣ ਕਤਾਰ ‘ਚ ਹਨ। ਸ਼ਾਹਰੁਖ ਇਨ੍ਹਾਂ ਫਿਲਮਾਂ ‘ਚ ਕੀ ਕਮਾਲ ਕਰਦੇ ਹਨ, ਅਜੇ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment