ਟਾਈਟਲਰ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲਾ ਅੰਮ੍ਰਿਤਸਰ ‘ਚ ਲੱਗਿਆ ਬੋਰਡ, ਭੱਖਿਆ ਮਾਮਲਾ

TeamGlobalPunjab
1 Min Read

ਅੰਮ੍ਰਿਤਸਰ : ਇੱਥੋਂ ਦੇ ਮਜੀਠਾ ਰੋਡ ‘ਤੇ ਜਗਦੀਸ਼ ਟਾਈਟਲਰ ਦੇ ਫਲੈਕਸ ਬੋਰਡ ਲਗਾਏ ਜਾਣ ਦਾ ਨਵਾਂ ਵਿਵਾਦ ਛਿੜ ਗਿਆ ਹੈ। 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਬੋਰਡ ਲਗਾ ਕੇ ਉਸ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਸਨ। ਬੋਰਡ ਦੇ ਵਿੱਚ ਮਾਣਯੋਗ ਸ੍ਰੀ ਜਗਦੀਸ਼ ਟਾਈਟਲਰ ਲਿਖੇ ਜਾਣ ਦੇ ਨਾਲ ਸਾਬਕਾ ਮੰਤਰੀ ਭਾਰਤ ਸਰਕਾਰ ਵੀ ਲਿਖਿਆ ਗਿਆ ਸੀ।

ਹਾਲਾਂਕਿ ਮੁਬਾਰਕਾਂ ਸਬੰਧੀ ਬੋਰਡ ਨੂੰ ਸਿੱਖ ਜਥੇਬੰਦੀਆਂ ਵੱਲੋਂ ਉਤਾਰ ਦਿੱਤਾ ਗਿਆ। ਸਿੱਖ ਜਥੇਬੰਦੀਆਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਬੋਰਡ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਸਿੱਖ ਜਥੇਬੰਦੀ ਦੇ ਲੀਡਰ ਪਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਇਹ ਬੋਰਡ ਕਰਮਜੀਤ ਸਿੰਘ ਗਿੱਲ ਵੱਲੋਂ ਲਗਾਇਆ ਗਿਆ ਹੈ। ਜਿਸ ਉੱਪਰ ਜਗਦੀਸ਼ ਟਾਈਟਲਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 1984 ਕਤਲੇਆਮ ਦੇ ਦੋਸ਼ੀ ਦਾ ਬੋਰਡ ਲਗਾਉਣ ਨਾਲ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਇਸ ਨਾਲ ਸ਼ਾਂਤੀ ਵੀ ਭੰਗ ਹੋ ਸਕਦੀ ਹੈ। ਇਸ ਲਈ ਕਰਮਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਜਾਵੇ।

Share this Article
Leave a comment