ਮਸ਼ਹੂਰ ਕਾਮੇਡੀਅਨ ਨੂੰ ਫਿਰ ਮਿਲੀ ਜਾਨੋ ਮਾਰਨ ਦੀ ਧਮਕੀ

TeamGlobalPunjab
2 Min Read

ਮੁੰਬਈ – ਕਾਮੇਡੀਅਨ ਤੇ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪਰਿਸ਼ਦ ਦੇ ਮੁਖੀ ਰਾਜੂ ਸ਼੍ਰੀਵਾਸਤਵ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਰਾਜੂ ਸ਼੍ਰੀਵਾਸਤਵ ਦੇ ਅਨੁਸਾਰ, ਉਸਨੂੰ ਤੇ ਉਸਦੇ ਸਾਥੀ ਅਜੀਤ ਸਕਸੈਨਾ ਤੇ ਗਰਵਿਤ ਨਾਰੰਗ ਨੂੰ ਧਮਕੀਆਂ ਭਰੇ ਫੋਨ ਆਏ ਹਨ।  ਰਾਜੂ ਨੂੰ ਵਟਸਐਪ ਕਾਲ ਰਾਹੀਂ ਧਮਕੀ ਮਿਲੀ ਹੈ। ਰਾਜੂ ਸ਼੍ਰੀਵਾਸਤਵ ਨੇ ਇਸ ਸਾਰੇ ਮਾਮਲੇ ਸੰਬੰਧੀ ਕਾਨਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਇਸਤੋਂ ਇਲਾਵਾ ਰਾਜੂ ਸ਼੍ਰੀਵਾਸਤਵ ਨੂੰ ਸੱਤ ਸਾਲ ਪਹਿਲਾਂ ਵੀ ਅਜਿਹਾ ਧਮਕੀ ਭਰਿਆ ਫੋਨ ਆਇਆ ਸੀ। ਉਸ ਸਮੇਂ, ਰਾਜੂ ਸ਼੍ਰੀਵਾਸਤਵ ਨੇ ਫੋਨ ਕਰਨ ਵਾਲੇ ਵਿਰੁੱਧ ਮਹਾਰਾਸ਼ਟਰ ‘ਚ ਐਫਆਈਆਰ ਦਰਜ ਕਰਵਾਈ ਸੀ। ਇਸ ਮਸਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਰਾਜੂ ਸ਼੍ਰੀਵਾਸਤਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਸੰਬੰਧੀ ਜਾਂਚ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਨੰਬਰ ਤੋਂ ਰਾਜੂ ਸ਼੍ਰੀਵਾਸਤਵ ਨੂੰ ਫੋਨ ਆਇਆ ਹੈ ਉਹ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਹੈ।

ਜਾਣਕਾਰੀ ਦਿੰਦੇ ਹੋਏ ਰਾਜੂ ਸ਼੍ਰੀਵਾਸਤਵ ਨੇ ਕਿਹਾ ਕਿ ਉਸਨੂੰ ਧਮਕੀ ‘ਚ ਕਿਹਾ ਜਾ ਰਿਹਾ ਹੈ ਕਿ ਉਸਦੇ ਬੱਚੇ ਮਾਰੇ ਜਾਣਗੇ ਤੇ ਉਸਦੀ ਹਾਲਤ ਲਖਨਊ ਦੇ ਕਮਲੇਸ਼ ਤਿਵਾੜੀ ਵਰਗੀ ਹੋਵੇਗੀ।

ਦੱਸ ਦਈਏ ਰਾਜੂ ਸ਼੍ਰੀਵਾਸਤਵ ਨੇ ਬਾਲੀਵੁੱਡ ਫਿਲਮਾਂ ‘ਚ  ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਰੋਲਾਂ ਤੋਂ ਕੀਤੀ ਸੀ। ਰਾਜੂ ਸ਼੍ਰੀਵਾਸਤਵ ਨੇ ਪ੍ਰਤਿਭਾ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨਾਲ ਇੱਕ ਸਟੈਂਡ-ਅਪ ਕਾਮੇਡੀ ‘ਚ ਕੰਮ ਕੀਤਾ। ਉਸਨੇ ਬਿੱਗ ਬੌਸ ਸੀਜ਼ਨ 3 ‘ਚ ਵੀ ਹਿੱਸਾ ਲਿਆ ਸੀ।

- Advertisement -

Share this Article
Leave a comment