ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਦਾ 82 ਸਾਲ ਦੀ ਉਮਰ ‘ਚ ਦੇਹਾਂਤ

TeamGlobalPunjab
2 Min Read

ਮੁੰਬਈ: ਸਾਲ 2020 ਬਾਲੀਵੁੱਡ ਜਗਤ ਲਈ ਕਾਫੀ ਮੰਦਭਾਗਾ ਰਿਹਾ ਹੈ। ਇਸ ਸਾਲ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਈਆਂ। ਇਸ ‘ਚ ਹੀ ਹੁਣ ਬਾਲੀਵੁੱਡ ਜਗਤ ਨੂੰ ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਦੇ ਰੂਪ ‘ਚ ਇੱਕ ਹੋਰ ਵੱਡਾ ਘਾਟਾ ਪਿਆ ਹੈ। ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਹਿੰਦੀ ਸਿਨੇਮਾ ਵਿੱਚ ਤਕਰੀਬਨ 4 ਦਹਾਕਿਆਂ ਤਕ ਆਪਣਾ ਯੋਗਦਾਨ ਦਿੱਤਾ।

ਦੱਸ ਦਈਏ ਕਿ ਸਾਹ ਲੈਣ ‘ਚ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਵੈਂਟੀਲੇਟਰ ‘ਤੇ ਰੱਖਿਆ ਜਾ ਰਿਹਾ ਸੀ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦਿੱਗਜ਼ ਪ੍ਰੋਡਿਊਸਰ-ਡਾਇਰੈਕਟਰ ਜੌਨੀ ਬਖਸ਼ੀ ਨੇ 82 ਸਾਲ ਦੀ ਉਮਰ ‘ਚ ਜੁਹੂ ਦੇ ਅਰੋਗਿਆ ਨਿਧੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਇਲਾਜ ਦੌਰਾਨ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਜੌਨੀ ਬਖਸ਼ੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਜੋਨੀ ਬਖਸ਼ੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁਖੀ ਹਾਂ। ਉਹ ਮੁੰਬਈ ਵਿੱਚ ਮੇਰੇ ਸ਼ੁਰੂਆਤੀ ਦਿਨਾਂ ਦਾ ਅਹਿਮ ਹਿੱਸਾ ਸਨ। ਇੱਕ ਨਿਰਮਾਤਾ, ਇੱਕ ਦੋਸਤ, ਇੱਕ ਹਮਾਇਤੀ ਤੇ ਮੋਟੀਵੇਟਰ ਸੀ। ਉਨ੍ਹਾਂ ਹਮੇਸ਼ਾ ਆਸ-ਪਾਸ ਦੇ ਲੋਕਾਂ ਨੂੰ ਖੁਸ਼ੀ ਦਿੱਤੀ। ਅਲਵਿਦਾ ਮੇਰੇ ਦੋਸਤ। ਓਮ ਸ਼ਾਂਤੀ…”

Share This Article
Leave a Comment