ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਅੱਜ ਹੋਵੇਗਾ ਉਦਘਾਟਨ,PM ਮੋਦੀ ਨੇ ਕੀਤਾ ਸੀ ਵਾਅਦਾ ਜੋ ਹੋਵੇਗਾ ਪੂਰਾ

TeamGlobalPunjab
2 Min Read

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨਗੇ। ਪੀਐਮ ਮੋਦੀ ਨੇ 2014 ਦੀਆਂ ਚੋਣਾਂ ਵਿੱਚ ਵਾਰਾਣਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਤੋਂ ਬਾਅਦ ਇੱਕ ਬਿਆਨ ਦਿੱਤਾ ਸੀ- ‘ਮਾਂ ਗੰਗਾ ਨੇ ਬੁਲਾਇਆ ਹੈ’। ਪ੍ਰਧਾਨ ਮੰਤਰੀ ਮੋਦੀ 13 ਦਸੰਬਰ ਨੂੰ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਕੇ ਮਾਂ ਗੰਗਾ ਅਤੇ ਕਾਸ਼ੀ ਨਾਲ ਜੁੜੇ ਸਭ ਤੋਂ ਵੱਡੇ ਵਾਅਦੇ ਨੂੰ ਪੂਰਾ ਕਰਨ ਜਾ ਰਹੇ ਹਨ।

ਕਾਸ਼ੀ ਵਿਸ਼ਵਨਾਥ ਮੰਦਰ ਵਾਲੀ ਥਾਂ ਦੇ ਨੇੜੇ ਕਈ ਇਮਾਰਤਾਂ ਨੂੰ ਰੌਸ਼ਨ ਕੀਤਾ ਗਿਆ ਹੈ। ਇਸ ਤੋਂ ਬਾਅਦ ਪੀਐਮ ਮੋਦੀ ਵਾਰਾਣਸੀ ਦੇ ਘਾਟਾਂ ‘ਤੇ ਗੰਗਾ ‘ਆਰਤੀ’ ਅਤੇ ਜਸ਼ਨ ਦੇਖਣਗੇ।ਪੀਐਮਓ ਦੇ ਅਨੁਸਾਰ, ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 23 ਇਮਾਰਤਾਂ ਦਾ ਉਦਘਾਟਨ ਕੀਤਾ ਜਾਵੇਗਾ। ਇਹ ਇਮਾਰਤਾਂ ਸ਼ਰਧਾਲੂਆਂ ਨੂੰ ਸੁਵਿਧਾ ਕੇਂਦਰ, ਵੈਦਿਕ ਕੇਂਦਰ, ਮੁਮੁਕਸ਼ੂ ਭਵਨ, ਭੋਗਸ਼ਾਲਾ, ਸਿਟੀ ਮਿਊਜ਼ੀਅਮ ਅਤੇ ਫੂਡ ਕੋਰਟ ਸਮੇਤ ਕਈ ਸਹੂਲਤਾਂ ਪ੍ਰਦਾਨ ਕਰਨਗੀਆਂ। ਇਹ ਪ੍ਰਾਜੈਕਟ ਲਗਭਗ ਪੰਜ ਲੱਖ ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ, ਜਦੋਂ ਕਿ ਪਹਿਲਾਂ ਇਹ ਕੰਪਲੈਕਸ ਲਗਭਗ 3000 ਵਰਗ ਫੁੱਟ ਤੱਕ ਸੀਮਤ ਸੀ।

ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਤੋਂ ਬਾਅਦ ਪੀਐਮ ਮੋਦੀ ਡੀਐਲਡਬਲਯੂ ਗੈਸਟ ਹਾਊਸ ਜਾਣਗੇ। ਪੀਐਮ ਮੋਦੀ ਸ਼ਾਮ ਕਰੀਬ 5:30 ਵਜੇ ਰਵਿਦਾਸ ਘਾਟ ਪਹੁੰਚਣਗੇ, ਜਿੱਥੋਂ ਉਹ ਕਰੂਜ਼ ਰਾਹੀਂ ਦਸ਼ਾਸ਼ਵਮੇਧ ਘਾਟ ਜਾਣਗੇ। ਇੱਥੇ ਪੀਐਮ ਮੋਦੀ ਗੰਗਾ ਆਰਤੀ ਵਿੱਚ ਸ਼ਾਮਲ ਹੋਣਗੇ। ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਗੰਗਾ ਆਰਤੀ ਵਿੱਚ ਸ਼ਾਮਲ ਹੋਣਗੇ।  ਸੰਭਾਵਨਾ ਇਹ ਵੀ ਹੈ ਕਿ ਗੰਗਾ ਆਰਤੀ ਤੋਂ ਬਾਅਦ ਕਰੂਜ਼ ‘ਤੇ ਹੀ ਪੀਐਮ ਮੋਦੀ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ।

Share this Article
Leave a comment