ਮਸ਼ਹੂਰ ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਦਾ ਕੋਰੋਨਾ ਕਾਰਨ ਦੇਹਾਂਤ

TeamGlobalPunjab
2 Min Read

ਮੁੰਬਈ : ਮਸ਼ਹੂਰ ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਦਾ 83 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਅੱਜ ਸਵੇਰੇ ਕਰੀਬ 4.45 ਮਿੰਟ ‘ਤੇ ਸਤਾਰਾ (ਮਹਾਰਾਸ਼ਟਰ) ਦੇ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਬੀਤੇ ਦਿਨੀਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਤਾਰਾ ਦੇ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਜਿੱਥੇ ਅੱਜ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਸਤਾਰਾ ‘ਚ ਆਪਣੇ ਮਰਾਠੀ ਸੀਰੀਅਲ ‘ਆਈ ਕੁਲਬਾਈ’ ਦੀ ਸ਼ੂਟਿੰਗ ਕਰਨ ਲਈ ਪਹੁੰਚੇ ਸਨ, ਜਿੱਥੇ ਕਿ ਉਨ੍ਹਾਂ ਦੀ ਕੋਰੋਨਾ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ। ਆਸ਼ਾਲਤਾ ਵਾਬਗਾਂਵਕਰ ਦਾ ਅੰਤਿਮ ਸਸਕਾਰ ਸਤਾਰਾ ‘ਚ ਹੀ ਕੀਤਾ ਜਾਵੇਗਾ।

31 ਮਈ 1941 ਨੂੰ ਗੋਆ ‘ਚ ਪੈਦਾ ਹੋਈ ਆਸ਼ਾਲਤਾ ਇਕ ਮਰਾਠੀ ਗਾਇਕਾ, ਨਾਟਕਕਾਰ ਤੇ ਫ਼ਿਲਮ ਅਦਾਕਾਰਾ ਦੇ ਰੂਪ ‘ਚ ਪ੍ਰਸਿੱਧ ਸੀ।  ਉਨ੍ਹਾਂ ਦੀ ਸਕੂਲੀ ਪੜ੍ਹਾਈ ਮੁੰਬਈ ਦੇ ਸੇਂਟ ਕੋਲੰਬੋ ਹਾਈ ਸਕੂਲ, ਗਿਰਗਾਂਵ ‘ਚ ਹੋਈ ਸੀ। 12ਵੀਂ ਤੋਂ ਬਾਅਦ ਕੁਝ ਸਮੇਂ ਤੱਕ ਉਨ੍ਹਾਂ ਨੇ ਮੰਤਰਾਲੇ ‘ਚ ਪਾਰਟ ਟਾਈਮ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਰਟ ‘ਚ ਗ੍ਰੈਜੁਏਸ਼ਨ ਤੇ ਪੋਸਟ ਗ੍ਰੈਜੁਏਸ਼ਨ ਦੀ ਪੜ੍ਹਾਈ ਕੀਤੀ ਸੀ।

ਉਨ੍ਹਾਂ ਨੇ 100 ਤੋਂ ਜ਼ਿਆਦਾ ਮਰਾਠੀ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਆਸ਼ਾਲਤਾ ਨੇ ਬਾਲੀਵੁਡ ਦੀ ਸੁਪਰਹਿੱਟ ਫਿਲਮ ਜੰਜੀਰ ‘ਚ ਅਮਿਤਾਬ ਬੱਚਨ ਦੀ ਸੌਤੇਲੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਅੰਕੁਸ਼’, ‘ਆਹਿਸਤਾ ਆਹਿਸਤਾ’, ‘ਸ਼ੌਕੀਨ’, ‘ਵੋ ਸਾਤ ਦਿਨ’, ‘ਨਮਕ ਹਲਾਲ’ ਅਤੇ ‘ਯਾਦੋਂ ਕੀ ਕਸਮ’ ਸਮੇਤ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ।

- Advertisement -

Share this Article
Leave a comment