ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੋਰੋਨਾ ਨੇ ਦਿੱਤੀ ਦਸਤਕ, ਸਕੂਲ ਦੇ ਕਈ ਵਿਦਿਆਰਥੀ ਆਏ ਪਾਜ਼ਿਟਿਵ

TeamGlobalPunjab
1 Min Read

ਸ੍ਰੀ ਮੁਕਤਸਰ ਸਾਹਿਬ: ਜਿਲ੍ਹੇ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਦਸਤਕ ਦਿੱਤੀ ਹੈ। ਜਿਲ੍ਹੇ ਦੇ ਪਿੰਡ ਵੜਿੰਗ ਖੇੜਾ ‘ਚ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦੇ 14 ਬੱਚੇ ਪਾਜ਼ਿਟਿਵ ਪਾਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫ਼ਸਰ ਲੰਬੀ ਨੇ ਦੱਸਿਆ ਕਿ ਸਕੂਲ ਦੇ ਇੱਕ ਵਿਦਿਆਰਥੀ ਨੇ ਡੱਬਵਾਲੀ ਵਿਚ ਕੋਰੋਨਾ ਟੈਸਟ ਕਰਵਾਇਆ ਸੀ ਜ਼ੋ ਕਿ ਪਾਜ਼ਿਟਿਵ ਆਇਆ, ਇਸ ਉਪਰੰਤ ਵਿਭਾਗ ਵੱਲੋਂ ਇਸ ਸਕੂਲ ਦੇ ਬੱਚਿਆਂ ਅਤੇ ਸਟਾਫ਼ ਦੇ 45 ਮੈਂਬਰਾਂ ਸਣੇ ਕੁੱਲ 418 ਦੇ ਟੈਸਟ ਕੀਤੇ ਗਏ। 245 ਦੇ ਆਰ ਟੀ ਪੀ ਸੀ ਆਰ ਟੈਸਟ ਕੀਤੇ ਗਏ ਅਤੇ 173 ਦੇ ਰੈਪਿਡ ਟੈਸਟ ਕੀਤੇ ਗਏ। ਆਰ ਟੀ ਪੀ ਸੀ ਆਰ ਦੇ 48 ਵਿਅਕਤੀਆਂ ਦੀ ਰਿਪੋਰਟ ਅਜੇ ਬਕਾਇਆ ਹੈ।

ਉੱਥੇ ਹੀ ਬਾਕੀ ਰਿਪੋਰਟਾਂ ‘ਚੋਂ 13 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਇੱਕ ਵਿਦਿਆਰਥੀ ਪਹਿਲਾ ਕੋਰੋਨਾ ਪਾਜ਼ਿਟਿਵ ਜਟਿਵ ਆਇਆ ਹੈ। ਇਸ ਸਕੂਲ ਦੇ ਕੁੱਲ 14 ਵਿਦਿਆਰਥੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਜੇਕਰ ਸ੍ਰੀ ਮੁਕਤਸਰ ਸਾਹਿਬ ਪੂਰੇ ਜਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਜ਼ਿਲ੍ਹੇ ‘ਚ ਕੋਰੋਨਾ ਦੇ 15 ਐਕਟਿਵ ਕੇਸ ਹਨ।

Share this Article
Leave a comment