ਮਹਿਲਾ ਦੀ ਰਿਪੋਰਟ ਆਈ ਪੌਜ਼ਟਿਵ, ਪੁਲਿਸ ਨੇ ਇਲਾਕਾ ਕੀਤਾ ਸੀਲ

TeamGlobalPunjab
1 Min Read

ਮੁਹਾਲੀ : ਕੋਰੋਨਾ ਵਾਇਰਸ ਨੇ ਹੁਣ ਪੰਜਾਬ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਇਸ ਕਾਰਨ ਜਿਥੇ ਬੀਤੇ ਦਿਨੀ ਨਵਾਂ ਸ਼ਹਿਰ ਇਲਾਕੇ ਦੇ ਬਲਦੇਵ ਸਿੰਘ ਨਾਮਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਚੰਡੀਗੜ੍ਹ ਵਿਚ ਇਕ ਹੋਰ ਲੜਕੀ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ਟਿਵ ਆਈ ਹੈ ਉਥੇ ਹੀ ਇਕ ਬਜ਼ੁਰਗ ਮਹਿਲਾ ਦੀ ਕੋਰੋਨਾ ਵਾਇਰਸ ਪ੍ਰਭਾਵਿਤ ਦੀ ਰਿਪੋਰਟ ਪੌਜ਼ਟਿਵ ਆਈ ਹੈ। ਇਸ ਉਪਰੰਤ ਮੁਹਾਲੀ ਦੇ ਫੇਜ਼ 3 ਨੂੰ ਨੂੰ ਪ੍ਰਸ਼ਾਸ਼ਨ ਵਲੋਂ ਸੀਲ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਥੋਂ ਦੀ ਰਹਿਣ ਵਾਲੀ ਗੁਰਦੇਵ ਕੌਰ ਕੁਝ ਦਿਨ ਪਹਿਲਾ ਇੰਗਲੈਂਡ ਤੋਂ ਵਾਪਿਸ ਆਈ ਸੀ। ਇਸ ਦੌਰਾਨ ਉਸ ਨੂੰ ਖਾਂਸੀ ਅਤੇ ਬੁਖਾਰ ਸੀ। ਰਿਪੋਰਟਾਂ ਮੁਤਾਬਿਕ ਫਿਰ ਜਦੋ ਉਸ ਦੇ ਮੈਕਸ ਹਸਪਤਾਲ ਵਿਚ ਟੈਸਟ ਕੀਤੇ ਗਏ ਤਾ ਰਿਪੋਰਟ ਪੌਜ਼ਟਿਵ ਆਈ। ਹੁਣ ਔਰਤ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਚ ਭਾਰਤੀ ਕਰਵਾਇਆ ਗਿਆ ਹੈ। ਇਸ ਸੰਬੰਦੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਵੀ ਇਸ ਦੀ ਪੁਸ਼ਟੀ ਕੀਤੀ. ਉਨ੍ਹਾਂ ਦਸਿਆ ਕਿ ਅੱਜ ਵੀ ਜੋ ਉਡਾਨ ਆਵੇਗੀ ਉਸ ਦੀ ਉਨ੍ਹਾਂ ਵਲੋਂ ਸਕਰੀਨਿੰਗ ਕੀਤੀ ਜਾਵੇਗੀ।

 

Share this Article
Leave a comment