ਨਕਲੀ ਭੂਟਾਨ ਸ਼ਰਨਾਰਥੀ ਘੁਟਾਲਾ: ਨੇਪਾਲ ਦਾ ਸਾਬਕਾ ਡਿਪਟੀ ਪੀ.ਐਮ ਗ੍ਰਿਫਤਾਰ

Rajneet Kaur
1 Min Read

ਨਿਊਜ਼ ਡੈਸਕ: ਨੇਪਾਲ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਸੀਪੀਐਨ-ਯੂਐਮਐਲ ਦੇ ਸੀਨੀਅਰ ਨੇਤਾ ਬਹਾਦੁਰ ਰਾਏਮਾਝੀ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਸ ਦਈਏ ਕਿ ਅਦਾਲਤ ਨੇ ਫਰਜ਼ੀ ਭੂਟਾਨੀ ਸ਼ਰਨਾਰਥੀ ਘੁਟਾਲੇ ਦੇ ਸਬੰਧ ਵਿੱਚ ਦੋ ਹਫ਼ਤੇ ਪਹਿਲਾਂ  ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ।ਜਿਸ ਤੋਂ ਬਾਅਦ ਉਹ ਭਗੋੜਾ ਸਨ। ਰਾਏਮਾਝੀ ਨੂੰ ਕਾਠਮੰਡੂ ਤੋਂ ਕਰੀਬ 10 ਕਿਲੋਮੀਟਰ ਦੱਖਣ ਵੱਲ ਬੁਢਾ ਨੀਲਕੰਠ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ”ਬਹਾਦੁਰ ਰਾਏਮਾਝੀ ਨੂੰ  ਗ੍ਰਿਫਤਾਰ ਕੀਤਾ ਗਿਆ ਹੈ। ਭੂਟਾਨ ਸ਼ਰਨਾਰਥੀ ਘੁਟਾਲੇ ਦੇ ਸਬੰਧ ਵਿੱਚ ਅਧਿਕਾਰੀਆਂ ਵੱਲੋਂ ਉਸਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਉਹ ਫਰਾਰ ਸੀ। ਰਾਏਮਾਝੀ ਭੂਟਾਨ ਸ਼ਰਨਾਰਥੀ ਘੁਟਾਲੇ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤੇ ਜਾਣ ਵਾਲੇ ਦੂਜੇ ਵੱਡੇ ਨੇਤਾ ਹਨ। ਇਸ ਤੋਂ ਪਹਿਲਾਂ, ਸਾਬਕਾ ਗ੍ਰਹਿ ਮੰਤਰੀ ਅਤੇ ਪ੍ਰਭਾਵਸ਼ਾਲੀ ਨੇਪਾਲੀ ਕਾਂਗਰਸ ਨੇਤਾ ਬਾਲ ਕ੍ਰਿਸ਼ਨ ਖੰਡ ਨੂੰ ਭੂਟਾਨ ਸ਼ਰਨਾਰਥੀ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਲਈ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਘੁਟਾਲੇ ਤਹਿਤ ਨੇਪਾਲੀ ਨਾਗਰਿਕਾਂ ਨੂੰ ਭੂਟਾਨੀ ਸ਼ਰਨਾਰਥੀ ਹੋਣ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਅਮਰੀਕਾ ਭੇਜਿਆ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment