ਹੁਣ ਕੈਨੇਡਾ ‘ਚ ਕਰੈਡਿਟ ਕਾਰਡ ਵਰਤਣਾਂ ਹੋਇਆ ਮਹਿੰਗਾ

Prabhjot Kaur
2 Min Read

ਟੋਰਾਂਟੋ : ਕੈਨੇਡਾ ‘ਚ ਹੁਣ ਕਰੈਡਿਟ ਕਾਰਡ ਵਰਤਣ ਵਾਲਿਆਂ ਨੂੰ ਸਵਾਈਪ ਫੀਸ ਵੀ ਅਦਾ ਕਰਨੀ ਹੋਵੇਗੀ। ਨਵੇਂ ਨਿਯਮਾਂ ਤਹਿਤ ਹੁਣ ਕਰੈਡਿਟ ਕਾਰਡ ਰਾਹੀਂ ਅਦਾਇਗੀ ਲੈਣ ਵਾਲ ਕਾਰੋਬਾਰੀ ਜਾਂ ਦੁਕਾਨਦਾਰ ਸਵਾਈਪ ਫੀਸ ਗਾਹਕਾਂ ਤੋਂ ਵਸੂਲ ਕਰਨ ਦੇ ਹੱਕਦਾਰ ਬਣ ਗਏ ਹਨ, ਜਦਕਿ ਇਸ ਤੋਂ ਪਹਿਲਾਂ ਵੀਜ਼ਾ ਅਤੇ ਮਾਸਟਰ ਕਾਰਡ ਨੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਇਸ ਹੱਕ ਤੋਂ ਵਾਂਝਾ ਕੀਤਾ ਹੋਇਆ ਸੀ। ਕਰੋੜਾਂ ਡਾਲਰ ਦੇ ਹਰਜਾਨ ਨਾਲ ਸਬੰਧਤ ਮੁਕੱਦਮੇ ਬਾਰੇ ਅਦਾਲਤ ਤੋਂ ਬਾਹਰ ਹੋਏ ਸਮਝੌਤੇ ਤਹਿਤ ਇਹ ਤਬਦੀਲੀ ਲਿਆਂਦੀ ਗਈ ਹੈ ਅਤੇ ਟੇਲਸ ਵੱਲੋਂ ਕਰੈਡਿਟ ਕਾਰਡ ਪ੍ਰੋਸੈਸਿੰਗ ਫੀਸ ਲਾਗੂ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।

ਸਵਾਈਪ ਫੀਸ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਕੁੱਲ ਖਰੀਦਦਾਰੀ ਦਾ ਇੱਕ ਫ਼ੀਸਦੀ ਤੋਂ ਤਿੰਨ ਫੀਸਦੀ ਤੱਕ ਹੋ ਸਕਦਾ ਹੈ। ਬਿੱਲ ਅਦਾਇਗੀ ਦੇ ਮਾਮਲੇ ‘ਚ ਕੁੱਲ ਰਕਮ ਦੇ ਹਿਸਾਬ ਨਾਲ ਫ਼ੀਸ ਵਸੂਲ ਕੀਤੀ ਜਾਵੇਗੀ। ਫੀਸ ਲਾਗੂ ਕਰਨ ਦੇ ਇੱਛੁਕ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਵੀਜ਼ਾ ਜਾਂ ਮਾਸਟਰਕਾਰਡ ਨੂੰ ਲਿਖਤੀ ਨੋਟਿਸ ਦੇਣਾ ਹੋਵੇਗਾ।

ਸ਼ਰਤਾਂ ਮੁਤਾਬਕ ਕੈਨੇਡੀਅਨ ਕਾਰੋਬਾਰੀ ਕਰੈਡਿਟ ਕਾਰਡ ਫ਼ੀਸ ‘ਚ 5 ਹਜ਼ਾਰ ਡਾਲਰ ਤੱਕ ਦੀ ਰਿਆਇਤ ਦਾ ਦਾਅਵਾ ਵੀ ਕਰ ਸਕਦੇ ਹਨ। ਉੱਥੇ ਹੀ ਕੁਝ ਕਾਰੋਬਾਰੀ ਆਪਣੇ ਗਾਹਕਾਂ ਤੋਂ ਫ਼ੀਸ ਵਸੂਲ ਕਰਨ ਦੇ ਹੱਕ ‘ਚ ਨਜ਼ਰ ਨਹੀਂ ਆਉਂਦੇ। ਰਿਟੇਲ ਐਕਸਪਰਟ ਬਰੂਸ ਵਿੰਡਰ ਨੇ ਕਿਹਾ ਕਿ ਰੈਸਟੋਰੈਂਟ ਮਾਲਕ ਜਾਂ ਰਿਟੇਲ ਸਟੋਰ ਮਾਲਕ ਅਜਿਹਾ ਨਹੀਂ ਕਰਨਗੇ। ਪਹਿਲਾਂ ਹੀ ਮਹਿੰਗਾਈ ਕਾਰਨ ਭਖੇ ਮਾਹੌਲ ‘ਚ ਉਹ ਆਪਣੇ ਗਾਹਕ ਤੋੜਨਾ ਨਹੀਂ ਚਾਹੁੰਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment