ਫੇਸਬੁੱਕ ਨੇ NEET ਪੇਪਰ ਲੀਕ ਹੋਣ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਵਾਲੀ ਵੀਡੀਓ ਨੂੰ ਹਟਾਇਆ, ਹੰਗਾਮਾ ਹੋਣ ਤੋਂ ਬਾਅਦ ਕੰਪਨੀ ਨੇ ਬਿਆਨ ਜਾਰੀ ਕਰਕੇ ਮੰਗੀ ਮੁਆਫੀ

Global Team
2 Min Read

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NEET ਪੇਪਰ ਲੀਕ ਹੋਣ ਦੇ ਮਾਮਲੇ ‘ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਇੱਕ ਸੈਲਫੀ ਵੀਡੀਓ ਪੋਸਟ ਕੀਤੀ ਸੀ। ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹਾਲਾਂਕਿ, ਮੈਟਾ (Meta) ਨੇ ਇਸ ਵੀਡੀਓ ਨੂੰ ਫੇਸਬੁੱਕ ਤੋਂ ਹਟਾ ਦਿੱਤਾ ਹੈ। ਜਦੋਂ ਲੋਕਾਂ ਦਾ ਇਸ ਵੱਲ ਧਿਆਨ ਗਿਆ ਤਾਂ ਵੀਡੀਓ ਹਟਾਏ ਜਾਣ ਨੂੰ ਲੈ ਕੇ ਹੰਗਾਮਾ ਮੱਚ ਗਿਆ। ਮੈਟਾ ਨੇ ਹੁਣ ਇਸ ਪੂਰੇ ਵਿਵਾਦ ਬਾਰੇ ਬਿਆਨ ਜਾਰੀ ਕੀਤਾ ਹੈ ਅਤੇ ਮੁਆਫੀ ਮੰਗੀ ਹੈ।

ਮੇਟਾ ਨੇ ਫੇਸਬੁੱਕ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਵੀਡੀਓ ਨੂੰ ਬਲਾਕ ਕਰਨ ਬਾਰੇ ਇੱਕ ਬਿਆਨ ਜਾਰੀ ਕੀਤਾ ਹੈ। ਮੇਟਾ ਦੇ ਇੱਕ ਬੁਲਾਰੇ ਨੇ ਕਿਹਾ, “ਉਹ ਸਮੱਗਰੀ ਗਲਤੀ ਨਾਲ ਹਟਾ ਦਿੱਤੀ ਗਈ ਸੀ ਅਤੇ ਹੁਣ ਬਹਾਲ ਕਰ ਦਿੱਤੀ ਗਈ ਹੈ।”

ਇਸ ਤੋਂ ਪਹਿਲਾਂ, ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਫ਼ੇਸਬੁੱਕ ਨੇ 28 ਜੁਲਾਈ ਦੀ ਤੜਕੇ ਕੁਝ ਸਮੇਂ ਲਈ ਇਸ ਵੀਡੀਓ ਨੂੰ ਰੋਕ ਦਿੱਤਾ ਸੀ। 23 ਜੁਲਾਈ ਨੂੰ ਜਾਰੀ ਕੀਤਾ ਗਿਆ ਇਹ ਵੀਡੀਓ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੇ 36-ਦਿਨਾਂ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦੌਰਾਨ ਜੇਨ ਜੀ (Gen Z) ਲਈ ਪੀ.ਐੱਮ. ਮੋਦੀ ਦਾ ਪਹਿਲਾ ਸੰਬੋਧਨ ਸੀ।

ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਕੱਲ੍ਹ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੇਪਰ ਲੀਕ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ। ਫ਼ੇਸਬੁੱਕ ਵੱਲੋਂ ਐਕਸੈਸ ਨੂੰ ਸੀਮਤ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਵੀਡੀਓ ‘ਤੇ ਲੱਖਾਂ ਵਿਊਜ਼ ਆ ਚੁੱਕੇ ਸਨ।
Share This Article
Leave a Comment