ਭਾਰਤੀ ਮੁਸਾਫ਼ਰ ਦੇ ਮੋਬਾਇਲ ‘ਚ ਕੈਦ ਹੋਈ ਨੇਪਾਲ ਹਾਦਸੇ ਦੀ ਵੀਡੀਓ, ਦੇਖੋ ਆਖਰੀ ਪਲਾਂ ਦੀ ਦਰਦਨਾਕ ਤਸਵੀਰ

Global Team
2 Min Read

ਕਾਠਮਾਂਡੂ: ਯੇਤੀ ਏਅਰਲਾਈਨਜ਼ ਦਾ ਜਹਾਜ਼ ATR-72 ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ਤੋਂ 10 ਸਕਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਕਾਠਮੰਡੂ ਤੋਂ ਪੋਖਰਾ ਜਾ ਰਹੀ ਇਸ ਫਲਾਈਟ ‘ਚ ਚਾਲਕ ਦਲ ਦੇ 4 ਮੈਂਬਰਾਂ ਅਤੇ 5 ਭਾਰਤੀਆਂ ਸਮੇਤ ਕੁੱਲ 72 ਯਾਤਰੀ ਸਵਾਰ ਸਨ।

ਇਸ ਜਹਾਜ਼ ਹਾਦਸੇ ਵਿੱਚ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਹੁਣ ਤੱਕ 68 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹੁਣ ਇਸ ਹਾਦਸੇ ਦਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਇਕ ਭਾਰਤੀ ਨੌਜਵਾਨ ਬਣਾ ਰਿਹਾ ਸੀ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਸਾਰੇ ਯਾਤਰੀ ਆਰਾਮ ਨਾਲ ਬੈਠੇ ਹਨ। ਸੋਨੂੰ ਜੈਸਵਾਲ ਨਾਮ ਦਾ ਇਕ ਯਾਤਰੀ ਵੀਡੀਓ ਬਣਾ ਰਿਹਾ ਹੈ। ਇਸ ਦੌਰਾਨ ਅਚਾਨਕ ਜਹਾਜ਼ ਕਰੈਸ਼ ਹੋ ਜਾਂਦਾ ਹੈ ਤੇ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ। ਜਹਾਜ਼ ਕਰੈਸ਼ ਹੋਣ ਤੋਂ ਬਾਅਦ ਵੀ ਫੋਨ ਦਾ ਕੈਮਰਾ ਚੱਲਦਾ ਰਹਿੰਦਾ ਹੈ ਤੇ ਵੀਡੀਓ ਬਣਦੀ ਰਹੀ।


ਜਾਣਕਾਰੀ ਮੁਤਾਬਕ ਨੇਪਾਲ ਜਹਾਜ਼ ਹਾਦਸੇ ਵਿੱਚ ਗਾਜ਼ੀਪੁਰ ਦੇ ਰਹਿਣ ਵਾਲੇ ਸੋਨੂੰ ਜੈਸਵਾਲ, ਅਨਿਲ ਰਾਜਭਰ, ਅਭਿਸ਼ੇਕ ਕੁਸ਼ਵਾਹਾ ਅਤੇ ਵਿਸ਼ਾਲ ਸ਼ਰਮਾ ਵੀ ਸ਼ਾਮਲ ਹਨ। ਉਹ ਕਾਸਿਮਾਬਾਦ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਹਾਦਸੇ ਤੋਂ ਪਹਿਲਾਂ ਮ੍ਰਿਤਕ ਵੱਲੋਂ ਕੀਤੇ ਗਏ ਫੇਸਬੁੱਕ ਲਾਈਵ ਦੀ ਹੈ।

Share This Article
Leave a Comment