‘ਮੇਰੀ ਫਿਲਮ ‘ਤੇ ਹੀ ਲਗਾ ਦਿੱਤੀ ਐਮਰਜੈਂਸੀ’, ਸੈਂਸਰ ਬੋਰਡ ਤੋਂ ਨਹੀਂ ਮਿਲੀ ਹਰੀ ਝੰਡੀ, ਸੈਂਸਰਸ਼ਿਪ ਨੂੰ ਲੈ ਕੇ ਕੰਗਨਾ ਦਾ ਵਿਵਾਦਤ ਬਿਆਨ

Global Team
3 Min Read

ਬਿਉਰੋ ਰਿਪੋਰਟ – ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੈਂਸਰ ਬੋਰਡ ਨੇ ਪੰਜਾਬ ਹਰਿਆਣਾ ਹਾਈਕੋਰਟ  ਵਿੱਚ ਆਪਣਾ ਜਵਾਬ ਦਾਖਲ ਕੀਤਾ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਫਿਲਮ ਨੂੰ ਹੁਣ ਤੱਕ ਸਰਟਿਫਿਕੇਟ ਨਹੀਂ ਦਿੱਤਾ ਗਿਆ ਹੈ । ਬੋਰਡ ਨੇ ਕਿਹਾ ਸਾਰੇ ਧਰਮਾਂ ਦੀਆਂ ਭਾਵਨਾਵਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਫੈਸਲਾ ਲਿਆ ਜਾਵੇਗਾ। ਇਸ ਮਾਮਲੇ ਵਿੱਚ SGPC ਅਤੇ ਹੋਰ ਸਿੱਖ ਜਥੇਬੰਦੀਆਂ ਨੇ ਸੈਂਸਰ ਬੋਰਡ ਨੂੰ ਸ਼ਿਕਾਇਤ ਕੀਤੀ ਸੀ। ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਈਮਾਨ ਸਿੰਘ ਖਾਰਾ ਵੱਲੋਂ ਪਾਈ ਗਈ ਸੀ ।

ਰਿਲੀਜ਼ ਟਲਣ ਤੋਂ ਬਾਅਦ ਹੁਣ ਇਸ ਮਾਮਲੇ ‘ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਸਨੇ ਕਿਹਾ ਕਿ ਉਨ੍ਹਾਂ ਦੀ ਫਿਲਮ ‘ਤੇ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਹ ਉਨ੍ਹਾਂ ਲਈ ਬਹੁਤ ਨਿਰਾਸ਼ਾਜਨਕ ਸਥਿਤੀ ਹੈ।

ਇੱਕ ਟਵੀਟ ਕਰਦਿਆਂ ਕੰਗਨਾ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਇਹ ਹੈ ਕਿ ਕੋਈ ਵੀ ਬਿਨਾਂ ਕਿਸੇ ਨਤੀਜੇ ਜਾਂ ਸੈਂਸਰਸ਼ਿਪ ਦੇ OTT ਪਲੇਟਫਾਰਮਾਂ ‘ਤੇ ਹਿੰਸਾ ਅਤੇ ਨਗਨਤਾ ਨੂੰ ਦਿਖਾ ਸਕਦਾ ਹੈ, ਕੋਈ ਵੀ ਆਪਣੇ ਸਿਆਸੀ ਤੌਰ ‘ਤੇ ਪ੍ਰੇਰਿਤ ਭੈੜੇ ਇਰਾਦਿਆਂ ਨੂੰ ਪੂਰਾ ਕਰਨ ਲਈ ਅਸਲ ਜੀਵਨ ਦੀਆਂ ਘਟਨਾਵਾਂ ਨੂੰ ਵਿਗਾੜ ਸਕਦਾ ਹੈ, ਇੱਥੇ ਕਮਿਊਨਿਸਟਾਂ ਜਾਂ ਖੱਬੇਪੱਖੀਆਂ ਲਈ ਸਾਰੀ ਆਜ਼ਾਦੀ ਹੈ ਪਰ ਇੱਕ ਰਾਸ਼ਟਰਵਾਦੀ ਹੋਣ ਦੇ ਨਾਤੇ ਕੋਈ ਵੀ OTT ਪਲੇਟਫਾਰਮ ਸਾਨੂੰ ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਦੁਆਲੇ ਘੁੰਮਦੀ ਫਿਲਮਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ, ਅਜਿਹਾ ਲਗਦਾ ਹੈ ਕਿ ਸੈਂਸਰਸ਼ਿਪ ਸਾਡੇ ਵਿੱਚੋਂ ਕੁਝ ਲੋਕਾਂ ਲਈ ਹੈ ਜੋ ਇਸ ਰਾਸ਼ਟਰ ਦੇ ਟੁਕੜੇ ਨਹੀਂ ਚਾਹੁੰਦੇ ਹਨ ਅਤੇ ਫਿਲਮਾਂ ਬਣਾਉਣਾ ਚਾਹੁੰਦੇ ਹਨ। ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫ਼ੀ ਹੈ।

ਦੱਸ ਦਈਏ ਕਿ ਹੈ ਕਿ ਫਿਲਮ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਸੀ। SGPC ਨੇ ਹਾਲ ਹੀ ਵਿੱਚ ਇੱਕ ਨੋਟਿਸ ਜਾਰੀ ਕਰਕੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਸੈਂਸਰ ਬੋਰਡ ਤੋਂ ਹਰੀ ਝੰਡੀ ਨਾ ਮਿਲਣ ਤੋਂ ਬਾਅਦ ਆਖਿਰ ਕੰਗਨਾ ਦੀ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ। ਹੁਣ ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

- Advertisement -
Share this Article
Leave a comment