ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਨੂੰ ਹੋਇਆ 7 ਲੱਖ ਕਰੋੜ ਰੁਪਏ ਦਾ ਘਾਟਾ

TeamGlobalPunjab
2 Min Read

ਨਵੀਂ ਦਿੱਲੀ: ਅਰਥਚਾਰੇ ਦੇ ਸਾਹਮਣੇ ਪਹਿਲਾਂ ਤੋਂ ਮੌਜੂਦ ਚੁਣੌਤੀਆਂ ਤੇ ਕੋਰੋਨਾ ਦੀ ਦਹਿਸ਼ਤ ਨਾਲ 10 ਦਿਨਾਂ ਅੰਦਰ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਗਿਆ। ਸੋਮਵਾਰ ਨੂੰ ਬੀਐੱਸਈ ਦਾ ਸੈਂਸੈਕਸ 1942 ਅੰਕ ਟੁੱਟ ਗਿਆ। ਇਹ ਸੈਂਸੇਕਸ ਦੀ ਹੁਣ ਤਕ ਦੀ ਸਭ ਤੋਂ ਵੱਡੀ ਇਕ ਦਿਨ ਦੀ ਗਿਰਾਵਟ ਹੈ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਸੈਂਸੈਕਸ ‘ਚ 1448 ਅੰਕਾਂ ਦੀ ਗਿਰਾਵਟ ਆਈ ਸੀ। ਸੋਮਵਾਰ ਨੂੰ ਐੱਨਐੱਸਈ ਦਾ ਨਿਫਟੀਵੀ 538 ਅੰਕ ਟੁੱਟ ਗਿਆ। ਇਸ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਲਗਭਗ ਸੱਤ ਲੱਖ ਕਰੋੜ ਰੁਪਏ ਦਾ ਘਾਟਾ ਹੋਇਆ ਹੈ।

ਸੈਂਸੈਕਸ ‘ਚ ਸਵੇਰ ਤੋਂ ਹੀ ਨਿਵੇਸ਼ਕਾਂ ਦੇ ਹੱਥ ਨਿਰਾਸ਼ਾ ਲੱਗੀ ਤੇ ਗਿਰਾਵਟ ਦਾ ਰੁਖ਼ ਰਿਹਾ। ਕੱਚੇ ਤੇਲ ਦੀਆਂ ਕੀਮਤਾਂ ‘ਚ 25 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੀ ਖ਼ਬਰ ਨਾਲ ਇਕ ਸਮੇਂ ਸੈਂਸੈਕਸ 2,467 ਅੰਕਾਂ ਤੁਕ ਟੁੱਟ ਗਿਆ ਸੀ। ਬਾਅਦ ‘ਚ ਸੈਂਸੈਕਸ 1941.67 ਅੰਕ ਡਿੱਗ ਕੇ 35,634 ਤੇ 95 ‘ਤੇ ਬੰਦ ਹੋਇਆ।

ਨਿਫਟੀ 538 ਅੰਕ ਡਿੱਗ ਕੇ 1045145 ’ਤੇ ਬੰਦ ਹੋਇਆ। ਸੋਮਵਾਰ ਨੂੰ ਬਾਜ਼ਾਰ ‘ਚ ਹਰ ਸੈਕਟਰ ‘ਚ ਗਿਰਾਵਟ ਦਿਸੀ। ਮਾਈਨਿੰਗ, ਬੈਂਕਿੰਗ, ਗਾਹਕ ਸਾਮਾਨ, ਸਨਅਤ, ਤੇਲ, ਗੈਸਤੇ ਧਾਤ ਨਾਲ ਜੁੜੀਆਂ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਮਾਰ ਝੱਲਣੀ ਪਈ।

ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਦੀ ਕੀਮਤ 12 ਫ਼ੀਸਦੀ ਅਤੇ ਐੱਸਬੀਆਈ ਚ ਛੇ ਫ਼ੀਸਦੀ ਦੀ ਗਿਰਾਵਟ ਆਈ। ਆਈਸੀਆਈਸੀਆਈ ਬੈਂਕ, ਟਾਟਾ ਸਟੀਲ, ਇੰਡਸਇੰਡ, ਟੀਸੀਐੱਸ, ਬਜਾਜ ਆਟੋਵਰਗੀਆਂ ਦਿੱਗਜ ਕੰਪਨੀਆਂ ‘ਚ ਵੀ ਭਾਰੀ ਗਿਰਾਵਟ ਦੇਖੀ ਗਈ। ਮਿਡ ਕੰਪ ਤੇ ਸਮਾਲ ਕੈਪ ‘ਚ ਵੀ 473 ਫ਼ੀਸਦੀ ਦੀ ਗਿਰਾਵਟ ਰਹੀ। ਕੋਰੋਨਾ ਦੇ ਡਰ ਪਿੱਛੋਂ ਇਕ ਮਹੀਨੇ `ਚ ਸੈਂਸੈਕਸ 5,506 ਅੰਕਾਂ ਦੀ ਗਿਰਾਵਟ ਝੱਲ ਚੁੱਕਿਆ ਹੈ। ਸੋਮਵਾਰ ਨੂੰ ਆਈ ਗਿਰਾਵਟ ਨਾਲ ਨਿਵੇਸ਼ਕਾਂ ਨੂੰ 684 ਲੱਖ ਕਰੋੜ ਦਾ ਨੁਕਸਾਨ ਹੋਇਆ।

- Advertisement -

ਦੁਨੀਆ ਦੇ ਸ਼ੇਅਰ ਬਾਜ਼ਾਰਾਂ ‘ਚ ਵੀ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਅਮਰੀਕੀ ਸ਼ੇਅਰ ਬਾਜ਼ਾਰ ਐੱਸਐਂਡਪੀ-500 ’ਚ ਸੱਤ ਫ਼ੀਸਦੀ ਦੀ ਗਿਰਾਵਟ ਆਈ ਤਾਂ ਬਾਜ਼ਾਰ ‘ਚ ਕਾਰੋਬਾਰ ਥੋੜ੍ਹੀ ਦੇਰ ਲਈ ਬੰਦ ਕਰਨਾ ਪਿਆ। ਅਮਰੀਕਾ ਦੇ ਦੂਜੇ ਸ਼ੇਅਰ ਬਾਜ਼ਾਰ ਡਾਓ ਜੋਂਸ 6.67 ਫ਼ੀਸਦੀ ਤੇ ਨੈਸਡੈਕ ਛੇ ਫ਼ੀਸਦੀ ਦੀ ਗਿਰਾਵਟ ਨਾਲ ਖੁੱਲ੍ਹੇ।

Share this Article
Leave a comment