ਕ੍ਰਿਸਮਿਸ ਦੇ ਦਿਨ ਅਮਰੀਕਾ ਦੇ ਨੈਸ਼ਵਿਲ ਸ਼ਹਿਰ ‘ਚ ਧਮਾਕਾ, FBI ਨੂੰ ਅੱਤਵਾਦੀ ਕਾਰਵਾਈ ਦਾ ਸ਼ੱਕ

TeamGlobalPunjab
2 Min Read

ਨੈਸ਼ਵਿਲ – ਕ੍ਰਿਸਮਿਸ ਦੇ ਦਿਨ ਸਵੇਰੇ ਹੀ ਅਮਰੀਕਾ ਦੇ ਨੈਸ਼ਵਿਲ ਸ਼ਹਿਰ ‘ਚ ਸੁੰਨੀ ਸੜਕ ‘ਤੇ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਆਸ ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਸ ਧਮਾਕੇ ‘ਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ।

ਇੱਕ ਜਾਣਕਾਰੀ ਅਨੁਸਾਰ ਪੁਲਿਸ ਦੇ ਬੁਲਾਰੇ ਡੌਨ ਐਰੋਨ ਨੇ ਦੱਸਿਆ ਕਿ ਇਹ ਧਮਾਕਾ ਸਥਾਨਕ ਸਮੇਂ ਅਨੁਸਾਰ ਸਵੇਰੇ 6:30ਵਜੇ ਹੋਇਆਂ , ਜਦਕਿ ਪੁਲਿਸ ਨੇ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਐਰੋਨ ਨੇ ਕਿਹਾ ਕਿ ਜੋ ਲੋਕ ਜ਼ਖਮੀ ਹੋਏ ਸਨ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਜਾਂਚਕਰਤਾ ਮੌਕੇ ‘ਤੇ ਪਹੁੰਚ ਗਏ ਸਨ। ਐਫਬੀਆਈ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਦੱਸ ਦਈਏ ਐਫਬੀਆਈ ਦੇ ਸਾਬਕਾ ਡਿਪਟੀ ਡਾਇਰੈਕਟਰ ਐਂਡਰਿਊ ਮੈਕਕੈਬੇ ਨੇ ਕਿਹਾ ਕਿ ਅਜਿਹੇ ਵੱਡੇ ਧਮਾਕੇ ਦੀ ਜਾਂਚ ਅੱਤਵਾਦੀ ਕਾਰਵਾਈ ਵਜੋਂ ਹੋਣੀ ਚਾਹੀਦੀ ਹੈ। ਸਾਬਕਾ ਡਿਪਟੀ ਡਾਇਰੈਕਟਰ ਡਰ ਹੈ ਕਿ ਸ਼ਾਇਦ ਧਮਾਕਾ ਪੁਲਿਸ ਨੂੰ ਨਿਸ਼ਾਨਾ ਬਣਾਉਣ ਲਈ ਸੀ ਨਾ ਕਿ ਕ੍ਰਿਸਮਿਸ ਸਮਾਗਮ ਨੂੰ ਦੇਖਦੇ ਹੋਏ।

ਇਸ ਤੋ ਇਲਾਵਾ ਨੈਸ਼ਵਿਲ ਦੇ ਮੇਅਰ ਨੇ ਲੋਕਾਂ ਨੂੰ ਘਟਨਾ ਵਾਲੇ ਸਥਾਨ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਹੈ। ਉਸੇ ਸਮੇਂ, ਨੈਸ਼ਵਿਲ ਦੇ ਇਕ ਵਾਸੀ ਨੇ ਕਿਹਾ ਕਿ ਘਟਨਾ ਵਾਲੀ ਥਾਂ ਥਾਂ-ਥਾਂ ‘ਤੇ ਦਰੱਖਤ ਡਿੱਗ ਪਏ ਹਨ।

- Advertisement -

Share this Article
Leave a comment