ਮੁਸਲਿਮ ਔਰਤ ਨੂੰ BJP ਨੂੰ ਵੋਟ ਪਾਉਣੀ ਪੈ ਗਈ ਮਹਿੰਗੀ, ਪਤੀ ਨੇ ਕੱਢਿਆ ਘਰੋਂ, ਤਿੰਨ ਤਲਾਕ ਦੀ ਦਿੱਤੀ ਧਮਕੀ

TeamGlobalPunjab
2 Min Read

ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇੱਕ ਮੁਸਲਿਮ ਔਰਤ ਨੂੰ ਉਸਦੇ ਪਤੀ ਨੇ ਸਿਰਫ਼ ਇਸ ਲਈ ਘਰੋਂ ਕੱਢ ਦਿੱਤਾ ਹੈ ਕਿਉਂਕਿ ਉਸਨੇ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿੱਤੀ ਸੀ।  ਇੰਨਾ ਹੀ ਨਹੀਂ ਪੀੜਤਾ ਦਾ ਪਤੀ ਉਸ ਨੂੰ ਤਿੰਨ ਤਲਾਕ ਦੀ ਧਮਕੀ ਵੀ ਦੇ ਰਿਹਾ ਹੈ।

ਦੱਸ ਦੇਈਏ ਕਿ ਮੁਸਲਿਮ ਔਰਤ ਨੂੰ ਘਰੋਂ ਕੱਢਣ ਤੋਂ ਪਹਿਲਾਂ ਪਤੀ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਦੀ ਕੁੱਟਮਾਰ ਵੀ ਕੀਤੀ ਸੀ। ਪੀੜਤਾ ਉਸ ਨੂੰ ਨਾ ਮਾਰਨ ਅਤੇ ਘਰੋਂ ਬਾਹਰ ਨਾ ਕੱਢਣ ਦੀਆਂ ਮਿੰਨਤਾਂ ਕਰਦੀ ਰਹੀ ਪਰ ਉਸ ਨੇ ਇਕ ਵੀ ਗੱਲ ਨਹੀਂ ਸੁਣੀ।ਪਤੀ ਅਤੇ ਸਹੁਰੇ ਵੱਲੋਂ ਕੀਤੇ ਗਏ ਅੱਤਿਆਚਾਰ ਤੋਂ ਬਾਅਦ ਹੁਣ ਔਰਤ ਨੇ ਮਦਦ ਦੀ ਅਪੀਲ ਕੀਤੀ ਹੈ।

ਮੁਸਲਿਮ ਔਰਤ ਨਜਮਾ ਉਜ਼ਮਾ ਦਾ ਵਿਆਹ ਪਿਛਲੇ ਸਾਲ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਤੈਯਬ ਅੰਸਾਰੀ ਨਾਲ ਹੋਇਆ ਸੀ। ਉਸ ਨੇ ਤੈਯਬ ਅੰਸਾਰੀ ਨਾਲ ਲਵ ਮੈਰਿਜ ਕੀਤੀ ਸੀ। ਉਹ ਬਰੇਲੀ ਦੇ ਬਾਰਾਦਰੀ ਥਾਣਾ ਖੇਤਰ ਦੇ ਏਜਾਜ਼ ਨਗਰ ਗੋਟੀਆ ਦੀ ਰਹਿਣ ਵਾਲੀ ਹੈ। ਉਸ ਦਾ ਪਤੀ ਅਤੇ ਸਹੁਰਾ ਸਮਾਜਵਾਦੀ ਪਾਰਟੀ ਦਾ ਸਮਰਥਨ ਕਰਦੇ ਹਨ। ਪਰ ਨਜਮਾ ਨੇ ਚੋਣ ਵਿਚ ਭਾਜਪਾ ਨੂੰ ਵੋਟ ਦਿੱਤੀ। ਨਜ਼ਮਾ ਯੂਪੀ ਦੀ ਯੋਗੀ ਸਰਕਾਰ ਦੇ ਕੰਮਕਾਜ ਤੋਂ ਪ੍ਰਭਾਵਿਤ ਹੈ। ਨਜਮਾ ਦਾ ਕਹਿਣਾ ਹੈ ਕਿ ਉਸ ਨੇ ਦੇਸ਼ ਦੇ ਹਿੱਤ ਲਈ ਵੋਟ ਪਾਈ ਸੀ ਪਰ ਹੁਣ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਦੇ ਦੁਸ਼ਮਣ ਬਣ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment