ਨਵੀਂ ਦਿੱਲੀ (ਦਵਿੰਦਰ ਸਿੰਘ) : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਰਮਿਆਨ ਜ਼ੁਬਾਨੀ ਜੰਗ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦੱਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਜੰਮ ਕੇ ਸ਼ਬਦੀ ਹਮਲੇ ਕੀਤੇ। ਸਰਨਾ ਕੇ ਕਿਹਾ ਕਿ ਸਿਰਸਾ ਦੀ ਚੋਰੀ ਸੰਗਤ ਅੱਗੇ ਆ ਗਈ ਹੈ। ਸਿਰਸਾ ਹੁਣ ਬਖਸ਼ਿਆ ਨਹੀਂ ਜਾਵੇਗਾ। ਸਰਨਾ ਨੇ ਕਿਹਾ ਕਿ ਹੁਣ ਤਾਂ ਸਿਰਸਾ ਨੂੰ ਕੋਰਟ ਨੇ ਵੀ ਗੋਲਕ ਚੋਰ ਮੰਨ ਲਿਆ ਹੈ।
ਸਰਨਾ ਨੇ ਸਿਰਸਾ ਨੂੰ ਕਿਸ ਤਰ੍ਹਾਂ ਭੰਡਿਆ, ਵੇਖੋ ਇਹ ਵੀਡੀਓ
Exclusive : ਪਰਮਜੀਤ ਸਿੰਘ ਸਰਨਾ
ਨਾਲ ਹੀ ਸਰਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਰਸਾ ਖਿਲਾਫ ਢਿੱਲੀ ਕਰਵਾਈ ‘ਤੇ ਵੀ ਸਵਾਲ ਚੁੱਕੇ ਹਨ। ਸਰਨਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਬਾਦਲਾਂ ਦੇ ਜਥੇਦਾਰ ਹਨ। ਇਹ ਬਾਦਲਾਂ ਦੇ ਡਰ ਤੋਂ ਕੋਈ ਕਾਰਵਾਈ ਸਿਰਸਾ ਖਿਲਾਫ ਨਹੀਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਸਿਰਸਾ ਨੇ ਬੀਤੇ ਕੱਲ ਸਰਨਾ ਵੱਲੋਂ ਕੀਤੀ ਜਾ ਰਹੇ ਸ਼ਬਦੀ ਹਮਲਿਆਂ ਨੂੰ ਕੂੜ ਪ੍ਰਚਾਰ ਕਿਹਾ ਸੀ । ਸਿਰਸਾ ਨੇ ਕਿਹਾ ਸੀ ਕਿ ਉਹ ਆਪਣੀ ਲੀਗਲ ਟੀਮ ਨਾਲ ਗੱਲਬਾਤ ਕਰਕੇ ਇਸ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕਰਨਗੇ।