ਅਮਰੀਕਾ ਦਾ ਵੱਡਾ ਦਾਅਵਾ, ਕੋਰੋਨਾ ਟੀਕਾ ਲਵਾ ਚੁੱਕੇ ਲੋਕ ਮਾਸਕ ਪਹਿਨੇ ਬਿੰਨ੍ਹਾਂ ਨਿਕਲ ਸਕਦੇ ਹਨ ਬਾਹਰ

TeamGlobalPunjab
2 Min Read

ਵਾਸ਼ਿੰਗਟਨ– ਅਮਰੀਕਾ ਵਿਸ਼ਵ ਵਿੱਚ ਕੋਰੋਨਾ ਸੰਕਰਮਿਤ  ਦੇਸ਼ ਦੀ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਇਥੇ  ਹੁਣ ਤੱਕ 3 ਕਰੋੜ 36 ਲੱਖ 15 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਜਿਸ ਵਿਚੋਂ ਹੁਣ ਤੱਕ 5 ਲੱਖ 98 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 63 ਲੱਖ 58 ਹਜ਼ਾਰ ਤੋਂ ਵੱਧ ਕੋਰੋਨਾ ਐਕਟਿਵ ਲਾਗ ਵਾਲੇ ਆਪਣਾ ਇਲਾਜ ਕਰਵਾ ਰਹੇ ਹਨ। ਹੁਣ ਤੱਕ ਅਮਰੀਕਾ ਵਿੱਚ 26.6 ਮਿਲੀਅਨ ਤੋਂ ਵੱਧ ਸੰਕਰਮਿਤ ਲੋਕਾਂ ਦੇ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਪਰ ਹੁਣ ਕੋਰੋਨਾ ਇਨਫੈਕਸ਼ਨ ਦੀ ਮਾਰ ਤੋਂ ਉਪਰ ਉਠਦਾ ਨਜ਼ਰ ਆ ਰਿਹਾ ਹੈ।

ਯੂ.ਐੱਸ. ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੇ ਕਿਹਾ ਕਿ ਅਮਰੀਕਾ ‘ਚ ਟੀਕਾ ਲਵਾ ਚੁੱਕੇ ਲੋਕ ਹੁਣ ਬਿਨਾਂ ਮਾਸਕ ਪਾਏ ਜਾਂ 6 ਫੁੱਟ ਦੀ ਦੂਰੀ ਨਾਲ ਆਪਣੀਆਂ ਗਤੀਵਿਧੀਆਂ ਕਰ ਸਕਦੇ ਹਨ। ਦੱਸ ਦੇਈਏ ਕਿ ਅਮਰੀਕਾ ‘ਚ ਵੱਡੇ ਪੱਧਰ ‘ਤੇ ਟੀਕਾਕਰਣ ਦਾ ਕੰਮ ਹੋਇਆ ਹੈ। ਇਥੇ ਤਕਰੀਬਨ ਸਾਰੇ ਬਾਲਗਾਂ ਨੂੰ ਟੀਕਾ ਲਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ‘ਚ ਹਾਹਾਕਾਰ ਮਚਾਈ ਹੋਈ ਹੈ। ਹੁਣ ਅਮਰੀਕਾ ਭਾਰਤ ਦੀ ਮਦਦ ਕਰਨ ‘ਚ ਕੋਈ ਕਸਰ ਨਹੀਂ ਛੱਡ ਰਿਹਾ  ਤਾਂ ਜੋ ਇਲਾਜ ‘ਚ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਇਕ ਚੋਟੀ ਦੇ ਅਧਿਕਾਰੀ ਨੇਡ ਪ੍ਰਾਈਸ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ‘ਚ  ਕਿਹਾ ਕਿ ਅਮਰੀਕਾ ਸਰਕਾਰ ਨੇ ਹੁਣ ਤੱਕ 10 ਕਰੋੜ ਡਾਲਰ ਮੁੱਲ ਦੀ ਸਹਾਇਤਾ ਸਮਗੱਰੀ ਦਿੱਤੀ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਨੇ ਵੀ 40 ਕਰੋੜ ਡਾਲਰ ਮੁੱਲ ਦੀ ਵਾਧੂ ਸਹਾਇਤਾ ਸਮਗੱਰੀ ਦਾਨ ਕੀਤੀ ਹੈ।ਦੋਵਾਂ ਦੀ ਮਿਲਾ ਕੇ ਗੱਲ ਕਰੀਏ ਤਾਂ ਭਾਰਤ ਨੂੰ ਅਮਰੀਕਾ ਵੱਲੋਂ ਕੁੱਲ 50 ਕਰੋੜ ਡਾਲਰ ਦੀ ਸਹਾਇਤਾ ਸਮਗੱਰੀ ਭੇਜੀ ਗਈ ਹੈ। ਪ੍ਰਾਈਸ ਨੇ ਕਿਹਾ ਕਿ ਅਸੀਂ ਭਾਰਤੀ ਅਧਿਕਾਰੀਆਂ ਅਤੇ ਹੈਲਥ ਮਾਹਿਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਮੌਜੂਦਾ ਸੰਕਟ ‘ਚ ਲਗਾਤਾਰ ਪੈਦਾ ਹੋ ਰਹੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

Share this Article
Leave a comment