ਠੇਕੇ ਖੋਲ੍ਹਦਿਆਂ ਹੀ ਆਇਆ ਸ਼ਰਾਬੀਆਂ ਦਾ ਹੜ੍ਹ! ਲਗੀਆਂ ਲਾਈਨਾਂ

ਚੰਡੀਗੜ੍ਹ : ਜਿਸ ਦਿਨ ਤੋਂ ਦੇਸ਼ ਅੰਦਰ ਲੌਕ ਡਾਉਨ ਕੀਤਾ ਗਿਆ ਹੈ ਉਸ ਤੋਂ ਬਾਅਦ ਅਜ ਚੰਡੀਗੜ੍ਹ ਵਿੱਚ ਠੇਕੇ ਖੁੱਲ ਗਏ ਹਨ। ਇਸ ਕਾਰਨ ਸੈਕਟਰ 46 ਸਥਿਤ ਸ਼ਰਾਬ ਦਾ ਠੇਕਾ ਖੁਲਦਿਆ ਹੀ ਲੰਬੀ ਕਤਾਰ ਲਗ ਗਈ। ਇਸ ਨੂੰ ਦੇਖ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਇਥੇ ਹੜ੍ਹ ਆ ਗਿਆ ਹੋਵੇ ।

ਦਸ ਦੇਈਏ ਕਿ ਇਸ ਦੌਰਾਨ ਸੋਸ਼ਲ ਡਿਸਟੈਂਸ ਦਾ ਵੀ  ਧਿਆਨ ਰਖਿਆ ਜਾ ਰਿਹਾ ਹੈ । ਸ਼ਰਾਬ ਖਰੀਦਣ ਵਾਲੀਆਂ ਦੀ ਬਾਕਾਇਦਾ ਕਤਾਰ ਬਣਾਈ ਜਾ ਰਹੀ ਹੈ ਅਤੇ ਸੋਸ਼ਲ ਡਿਸਟੈਂਸ ਰਖਿਆ ਜਾ ਰਿਹਾ ਹੈ ।

ਦਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਲਗਭਗ ਡੇਢ ਮਹੀਨੇ ਤੋਂ ਲੱਗਿਆ ਕਰਫਿਊ ਖ਼ਤਮ ਹੋ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ 17 ਮਈ ਤੱਕ ਲਾਕਡਾਊਨ ਜਾਰੀ ਰਹੇਗਾ ਪਰ ਰਾਹਤ ਦੀ ਗੱਲ ਇਹ ਹੈ ਕਿ ਲਾਕਡਾਊਨ ਦੇ ਵਿੱਚ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀ ਛੋਟ ਵੀ ਦੇ ਦਿੱਤੀ ਹੈ।

ਇਸ ਵਿੱਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਤੋਂ ਇਲਾਵਾ ਪ੍ਰੋਟੋਕਾਲ ਦੇ ਮੁਤਾਬਕ ਵਾਹਨਾਂ ਨੂੰ ਬਿਨਾਂ ਪਾਸ ਚਲਾਉਣ ਦੀ ਵੀ ਆਗਿਆ ਦੇ ਦਿੱਤੀ ਗਈ ਹੈ। ਹਾਲਾਂਕਿ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਪ੍ਰਸ਼ਾਸਨ ਨੇ ਆਡ-ਈਵਨ ਦਾ ਫਾਰਮੂਲਾ ਲਾਗੂ ਕੀਤਾ ਹੈ। ਜਦਕਿ ਪਹਿਲੇ ਐਲਾਨ ਵਿਚ ਸੁੱਕਣਾ ਖੋਲ੍ਹਣ ਦਾ ਸਮਾਂ ਸਵੇਰ ਦੇ 7 ਤੋਂ ਸ਼ਾਮ 7 ਦਾ ਐਲਾਨ ਕੀਤਾ ਗਿਆ ਸੀ।

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.