ਭਾਰਤੀ ਮੂਲ ਦੇ ਪੁਲਾੜ ਯਾਤਰੀ ਸਮੇਤ ਚਾਰ ਲੋਕ ਹੋਏ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਰਵਾਨਾ

TeamGlobalPunjab
2 Min Read

ਕੇਪ ਕੈਨਾਵਰਲ : ਅਮਰੀਕੀ ਪੁਲਾੜ ਏਜੰਸੀ ਨਾਸਾ ਤੇ ਨਿੱਜੀ ਰਾਕੇਟ ਕੰਪਨੀ ਸਪੇਸ ਐਕਸ ਨੇ ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਤੇ ਅਮਰੀਕੀ ਹਵਾਈ ਫ਼ੌਜ ਦੇ ਪਾਇਲਟ ਰਾਜਾ ਚਾਰੀ ਸਮੇਤ ਚਾਰ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਪੰਧ ‘ਚ ਸਥਾਪਿਤ ਪੁਲਾੜ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਹੈ। ਇਨ੍ਹਾਂ ‘ਚੋਂ ਇਕ ਬਜ਼ੁਰਗ ਸਪੇਸ ਵਾਕਰ ਹੈ। ਦੋ ਨੌਜਵਾਨ ਪੁਲਾੜ ਯਾਤਰੀ ਹਨ ਜਿਹੜੇ ਭਵਿੱਖ ‘ਚ ਹੋਰ ਵੀ ਪੁਲਾੜ ਯਾਤਰਾਵਾਂ ਕਰਨਗੇ। ਨਾਲ ਹੀ ਜਰਮਨੀ ਦਾ ਵਿਗਿਆਨੀ ਹੈ ਜਿਹੜਾ ਪਦਾਰਥਾਂ ਦਾ ਮਾਹਰ ਹੈ। ਇਹ ਸਾਰੇ ਕੌਮਾਂਤਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋ ਚੁੱਕੇ ਹਨ।

ਕਰੀਬ 22 ਘੰਟੇ ਦੀ ਉਡਾਣ ਤੋਂ ਬਾਅਦ ਤਿੰਨ ਅਮਰੀਕੀ ਪੁਲਾੜ ਯਾਤਰੀ ਤੇ ਉਨ੍ਹਾਂ ਦੇ ਯੂਰਪੀ ਸਪੇਸ ਸਟੇਸ਼ਨ ਦਾ ਇਕ ਸਾਥੀ (ਚਾਰੇ ਹੀ) ਧਰਤੀ ਦੇ ਉੱਪਰ 400 ਕਿਮੀ ਦਾ ਫ਼ਾਸਲਾ ਤੈਅ ਕਰ ਕੇ ਸਪੇਸ ਸਟੇਸ਼ਨ ‘ਚ ਪਹੁੰਚ ਜਾਣਗੇ।

ਇਸ ਉਡਾਣ ਦੇ ਕਰੀਬ 7 ਘੰਟਿਆਂ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਵੱਲੋਂ ਟਵੀਟ ਕਰਦਿਆਂ ‘ਕਰੂ ਡ੍ਰੈਗਨ’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।

 

 

44 ਸਾਲਾ ਰਾਜਾ ਚਾਰੀ ਅਮਰੀਕੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ ਹੋਣ ਦੇ ਨਾਲ ਹੀ ਨਾਸਾ ਦੇ ਪੁਲਾੜ ਯਾਤਰੀ ਵੀ ਹਨ। ਉਨ੍ਹਾਂ ਦੇ ਪਿਤਾ ਮੂਲ ਰੂਪ ‘ਚ ਭਾਰਤ ਦੇ ਸੂਬੇ ਤੇਲੰਗਾਨਾ ਦੇ ਰਹਿਣ ਵਾਲੇ ਸਨ। ਪਰ ਰਾਜਾ ਚਾਰੀ ਦਾ ਜਨਮ ਅਮਰੀਕਾ ਦੇ ਵਿਸਕਾਂਸਿਨ ‘ਚ ਹੋਇਆ ਹੈ। ਹੋਰ ਪੁਲਾੜ ਯਾਤਰੀਆਂ ਦੇ ਨਾਂ ਟਾਮ ਮਾਰਸ਼ਬਰਨ, ਕਾਇਲਾ ਬੈਰਨ ਤੇ ਯੂਰਪੀ ਸਪੇਸ ਏਜੰਸੀ ਦੇ ਮੈਥੀਅਸ ਮਾਰਰ ਹਨ।

ਰਾਜਾ ਚਾਰੀ, ਨਾਸਾ ਐਸਟ੍ਰੋਨਾਟ

ਸਪੇਸ ਐਕਸ ਦੇ ਨਿਰਮਤ ਲਾਂਚ ਵ੍ਹੀਕਲ ‘ਚ ‘ਕਰੂ ਡ੍ਰੈਗਨ’ ਤੇ ਫਾਲਕਨ 9 ਰਾਕੇਟ ਦੇ ਦੋ ਚਰਨ ਸ਼ਾਮਲ ਹਨ। ਇਸ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਵੀਰਵਾਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ ਦੋ ਵਜੇ ਲਾਂਚ ਕੀਤਾ ਗਿਆ। ਅਮਰੀਕੀ ਅਕਾਸ਼ ‘ਚ ਇਸ ਨੂੰ ਲਾਲ ਅੱਗ ਦੇ ਗੋਲ਼ੇ ਦੇ ਰੂਪ ‘ਚ ਜਾਂਦੇ ਦੇਖਿਆ ਗਿਆ। ਇਸ ਲਈ ਨਵੇਂ ਨੌਂ ਮਰਲਿਨ ਇੰਜਣਾਂ ਨੇ ਇਸ ‘ਚ ਨਵੀਂ ਜਾਨ ਫੂਕ ਦਿੱਤੀ ਸੀ।

ਅਕਾਸ਼ ‘ਚ ਜਿਵੇਂ ਹੀ ਡ੍ਰੈਗਨ ਉੱਪਰੀ ਰਾਕੇਟ ਤੋਂ ਵੱਖ ਹੋਇਆ ਪੁਲਾੜ ਯਾਤਰੀਆਂ ਦਾ ਕੈਪਸੂਲ ਤੇਜ਼ੀ ਨਾਲ ਧਰਤੀ ਦੇ ਪੰਧ ‘ਚ ਸਥਾਪਿਤ ਹੋ ਗਿਆ।

Share this Article
Leave a comment