ਨਿਊਜ਼ ਡੈਸਕ: ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਇਸ ਦੇ ਬਾਵਜੂਦ, ਦੁਨੀਆ ਭਰ ਵਿੱਚ ਇੰਨੀਆਂ ਮਹਿੰਗੀਆਂ ਵਾਈਨ, ਵਿਸਕੀ ਅਤੇ ਬੀਅਰ ਉਪਲਬਧ ਹਨ ਕਿ ਬਹੁਤ ਸਾਰੇ ਲੋਕ ਮਹਿੰਗੀਆਂ ਹੋਣ ਕਾਰਨ ਉਨ੍ਹਾਂ ਨੂੰ ਖਰੀਦ ਵੀ ਸਕਦੇ। ਇਨ੍ਹਾਂ ਵਿੱਚੋਂ ਕੁਝ ਤਾਂ ਇੰਨੀਆਂ ਅਜੀਬ ਹਨ ਕਿ ਲੋਕ ਉਨ੍ਹਾਂ ਬਾਰੇ ਜਾਣ ਕੇ ਹੈਰਾਨ ਰਹਿ ਜਾਂਦੇ ਹਨ।
ਅੱਜ ਅਸੀਂ ਜਾਪਾਨ ‘ਚ ਮਿਲਣ ਵਾਲੀ ਵਿਸਕੀ ਦੀ ਹੀ ਗੱਲ ਕਰ ਲੈਂਦੇ ਹਾਂ। ਇਸ ਦਾ ਨਾਂ ‘ਹਬੂਸ਼ੂ’ ਹੈ, ਜੋ ਕਿ ‘ਜਾਪਾਨੀ ਸਨੇਕ ਵਿਸਕੀ’ ਦੇ ਨਾਂ ਨਾਲ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਇਸ ਵਿਸਕੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਨਜ਼ਰ ਆ ਰਿਹਾ ਹੈ ਕਿ ਕਿੰਝ ਵਿਸਕੀ ਦੀ ਬੋਤਲ ‘ਚ ਸੱਪ ਨੂੰ ਰੱਖਿਆ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਹਬੂਸ਼ੂ ਸਿਰਫ਼ ਸ਼ਰਾਬ ਜਾਂ ਪੀਣ ਵਾਲਾ ਪਦਾਰਥ ਨਹੀਂ ਹੈ ਬਲਕਿ ਇਸ ਨੂੰ ਹੈਲਥ ਟੌਨਿਕ ਮੰਨਿਆ ਜਾਂਦਾ ਹੈ।
ਵੀਡੀਓ ਇਹ ਵੀਡੀਓ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਸੀ। ਜਿਸ ‘ਚ ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ – ਕੀ ਤੁਸੀਂ ਇਸ ਜਾਪਾਨੀ ਸੱਪ ਵਿਸਕੀ ਨੂੰ ਪੀਣਾ ਚਾਹੋਗੇ? ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਰੋੜਾਂ ‘ਚ ਵਿਊਜ਼ ਮਿਲ ਚੁੱਕੇ ਹਨ।
ਵਾਇਰਲ ਕਲਿੱਪ ਵਿੱਚ ਇੱਕ ਵਿਅਕਤੀ ਵਿਸਕੀ ਦੀ ਬੋਤਲ ਦਿਖਾ ਰਿਹਾ ਹੈ ਤੇ ਬਹੁਤ ਲੋਕਾਂ ਨੇ ਇਸ ‘ਤੇ ਕਮੈਂਟ ਵੀ ਕੀਤੇ ਹਨ। ਇੱਕ ਵਿਅਕਤੀ ਨੇ ਲਿਖਿਆ- ਤੁਸੀਂ ਸੱਪ ਨੂੰ ਕਿਉਂ ਮਾਰ ਰਹੇ ਹੋ? ਇਕ ਹੋਰ ਨੇ ਕਿਹਾ ਕਿ ਇਹ ਤਰਸਯੋਗ ਹੈ। ਲੋਕ ਸਿਰਫ਼ ਬੋਤਲਾਂ ਨੂੰ ਸਜਾਉਣ ਲਈ ਸੱਪਾਂ ਨੂੰ ਮਾਰ ਰਹੇ ਹਨ। ਖੈਰ, ਇਸ ਪੂਰੇ ਮਾਮਲੇ ‘ਤੇ ਤੁਹਾਡਾ ਕੀ ਕਹਿਣਾ ਹੈ?
View this post on Instagram
ਹਬੂਸ਼ੂ ਦਾ ਨਾਂ ‘ਹਬੂ’ ਸੱਪ ਦੇ ਨਾਮ ‘ਤੇ ਰੱਖਿਆ ਗਿਆ ਹੈ ਜੋ ਕਿ ਪਿੱਟ ਵਾਈਪਰ ਪਰਿਵਾਰ ਤੋਂ ਆਉਂਦਾ ਹੈ। ਇਸ ਵਿਸਕੀ ਨੂੰਤਿਆਰ ਕਰਨ ਲਈ ਸੱਪ ਨੂੰ ਮਹੀਨਿਆਂ ਤੱਕ ਭਿਓਂ ਕੇ ਰੱਖਿਆ ਜਾਂਦਾ ਹੈ ਤੇ ਪੀਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।