22 ਸਾਲ ਪੁਰਾਣਾ ਰਿਕਾਰਡ ਤੋੜ 8 ਸਾਲਾ ਬੱਚੇ ਨੇ ਬਣਾਇਆ ਅਨੋਖਾ ਰਿਕਾਰਡ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ!

TeamGlobalPunjab
2 Min Read

ਬੱਚਿਆਂ ਤੋਂ ਉਨ੍ਹਾਂ ਮਾਂ-ਬਾਪ ਕਈ ਤਰ੍ਹਾਂ ਦੀਆਂ ਉਮੀਦਾਂ ਰੱਖਦੇ ਹਨ ਪਰ ਕਈ ਬੱਚੇ ਉਮੀਦਾਂ ਤੋਂ ਜਿਆਦਾ ਕਰ ਦਿਖਾਉਂਦੇ ਹਨ। ਕੁਝ ਅਜਿਹਾ ਹੀ ਹੋਇਆ ਹੈ ਆਸ਼ਟ੍ਰੇਲੀਆਂ ‘ਚ ਵੀ ਜਿੱਥੇ ਇੱਕ ਅੱਠ ਸਾਲਾ ਬੱਚੇ ਨੇ ਆਪਣੇ ਤੋਂ ਕਈ ਗੁਣਾ ਭਾਰੀ ਸ਼ਾਰਕ ਮੱਛੀ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਮੁਤਾਬਿਕ ਇਸ ਆਸਟ੍ਰੇਲੀਆ ਬੱਚੇ ਦਾ ਨਾਮ ਜੇਡੇਨ ਮੇਲੋਰੇ ਹੈ ਅਤੇ ਇਸ ਬੱਚੇ ਨੇ 314 ਕਿੱਲੋਂ ਦੀ ਸ਼ਾਰਕ ਮੱਛੀ ਨੂੰ ਫੜ ਕੇ 22 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ।

ਜਾਣਕਾਰੀ ਮੁਤਾਬਿਕ ਜੇਡੇਨ ਇਹ ਕੰਮ ਸਿਡਨੀ ਤੋਂ 160 ਕਿੱਲੋਮੀਟਰ ਦੂਰ ਬ੍ਰਾਊਨ ਮਾਉਂਟੇਨ ਦੇ ਨੇੜੇ ਕੀਤਾ ਹੈ ਅਤੇ ਇਸ ਸਮੇਂ ਉਸ ਦੇ ਪਿਤਾ ਵੀ ਨਾਲ ਸਨ। ਜੇਡੇਨ ਦੇ ਪਿਤਾ ਨੇ ਦੱਸਿਆ ਕਿ ਉਹ ਹੈਕਿੰਗ ਫਿਸ਼ਿੰਗ ਕਲੱਬ ਦਾ ਮੈਂਬਰ ਹੈ ਅਤੇ ਉਹ ਫਿਸ਼ਿੰਗ ਕਰਨਾ ਸਿੱਖ ਰਿਹਾ ਹੈ।

- Advertisement -

ਉਨ੍ਹਾਂ ਦੱਸਿਆ ਕਿ ਜੇਡੇਨ ਦੀ ਜਿੱਦ ‘ਤੇ ਹੀ ਉਹ ਫਿਸ਼ਿੰਗ ਕਰਨ ਲਈ ਗਏ ਸਨ ਤਾਂ ਇੱਕ ਸ਼ਾਰਕ ਮੱਛੀ ਉਨ੍ਹਾਂ ਦੇ ਪਿੱਛੇ ਆ ਰਹੀ ਸੀ। ਇਸ ਮੱਛੀ ‘ਤੇ ਜਿਉਂ ਹੀ ਜੇਡੇਨ ਦੀ ਨਜ਼ਰ ਪਈ ਤਾਂ ਉਸ ਨੇ ਤੁਰੰਤ ਕਾਂਟਾ ਅਤੇ ਜਾਲ ਸਿੱਟ ਕੇ ਮੱਛੀ ਫੜ ਨੂੰ ਲਿਆ। ਉਨ੍ਹਾਂ ਦੱਸਿਆ ਕਿ ਮੱਛੀ ਨੂੰ ਉੱਪਰ ਕਿਸ਼ਤੀ ‘ਚ ਖਿੱਚਣ ਵਿੱਚ ਉਨ੍ਹਾਂ ਨੇ ਹੀ ਉਸ ਦੀ ਮਦਦ ਕਰੀ।
ਦੱਸ ਦਈਏ ਕਿ ਸਾਲ 1997 ‘ਚ ਇਆਨ ਹਿੱਸੇ ਨਾਮਕ ਇੱਕ ਵਿਅਕਤੀ ਨੇ 312 ਕਿੱਲੋ ਦੀ ਟਾਇਗਰ ਸ਼ਾਰਕ ਨੂੰ ਫੜ ਕੇ ਇੱਕ ਰਿਕਾਰਡ ਬਣਾਇਆ ਸੀ। ਜਿਹੜਾ ਕਿ 22 ਸਾਲ ਬਾਅਦ ਜੇਡੇਨ ਨੇ ਤੋੜਦਿਆਂ ਨਵਾਂ ਰਿਕਾਰਡ ਆਪਣੇ ਨਾਮ ਕੀਤਾ ਹੈ।

Share this Article
Leave a comment