ਇੰਝ ਰਚੀ ਗਈ ਸੀ ਸਲਮਾਨ ਖਾਨ ‘ਤੇ ਫਾਇਰਿੰਗ ਦੀ ਸਾਜਿਸ਼, ਅਦਾਕਾਰ ਦੇ ਘਰ ਤੋਂ 13 KM ਦੂਰ ਲਿਆ ਸੀ ਕਿਰਾਏ ‘ਤੇ ਕਮਰਾ!

Prabhjot Kaur
4 Min Read

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਨੇ ਗੋਲੀ ਚਲਾਉਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ‘ਚ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਦੋਵਾਂ ਹਮਲਾਵਰਾਂ ਨੇ ਸਲਮਾਨ ਦੇ ਘਰ ‘ਤੇ ਗੋਲੀਬਾਰੀ ਦੀ ਵਾਰਦਾਤ ਨੂੰ ਲਾਰੇਂਸ ਬਿਸ਼ਨੋਈ ਗੈਂਗ ਦੇ ਕਹਿਣ ‘ਤੇ ਅੰਜਾਮ ਦਿੱਤਾ ਸੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੂਟਰ ਸਾਗਰ ਪਾਲ ਪਹਿਲਾਂ ਹੀ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਸੀ। ਜਦਕਿ ਵਿੱਕੀ ਗੁਪਤਾ ਬਾਅਦ ਵਿੱਚ ਇਸ ਗਰੋਹ ਵਿੱਚ ਸ਼ਾਮਲ ਹੋ ਗਿਆ।

ਸ਼ੂਟਰ ਸਾਗਰ ਪਾਲ ਦੋ ਸਾਲਾਂ ਤੋਂ ਹਰਿਆਣਾ ਵਿੱਚ ਰਹਿ ਰਿਹਾ ਹੈ। ਇਸ ਦੌਰਾਨ ਉਹ ਲਾਰੈਂਸ ਗੈਂਗ ਦੇ ਨੇੜੇ ਆ ਗਿਆ। ਦੂਜਾ ਮੁਲਜ਼ਮ ਵਿੱਕੀ ਗੁਪਤਾ ਬਾਅਦ ਵਿੱਚ ਸਾਗਰ ਨੂੰ ਮਿਲ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਹਮਲਾਵਰ ਇੱਕ ਭਾਰਤੀ ਨੰਬਰ ਨਾਲ ਲਗਾਤਾਰ ਸੰਪਰਕ ਵਿੱਚ ਸਨ। ਹੁਣ ਉਸ ਨੰਬਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ ਦਾ ਨੰਬਰ ਹੈ।

ਦੱਸ ਦਈਏ ਕਿ 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰਾਂ ਨੇ ਸਲਮਾਨ ਦੇ ਘਰ ਦੀ ਤਿੰਨ ਵਾਰ ਰੇਕੀ ਕੀਤੀ ਸੀ। ਦੋਵਾਂ ਮੁਲਜ਼ਮਾਂ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਬਿਹਾਰ ਦੇ ਚੰਪਾਰਨ ਦੇ ਰਹਿਣ ਵਾਲੇ ਹਨ। ਮੁੰਬਈ ਪੁਲਿਸ ਮੁਤਾਬਕ ਹਮਲਾਵਰਾਂ ਨੂੰ 29 ਫਰਵਰੀ ਤੋਂ 1 ਮਾਰਚ ਵਿਚਾਲੇ ਸਲਮਾਨ ਖਾਨ ਦੇ ਘਰ ਤੋਂ ਸਿਰਫ ਇੱਕ ਕਿਲੋਮੀਟਰ ਦੂਰ ਹੋਟਲ ਤਾਜ ਲੈਂਡਸ ਐਂਡ ਨੇੜ੍ਹੇ ਦੇਖਿਆ ਗਿਆ ਸੀ।

ਇੱਕ ਲੱਖ ਰੁਪਏ ਮਿਲ ਗਏ ਐਡਵਾਂਸ 

- Advertisement -

ਇਸ ਮਾਮਲੇ ਵਿੱਚ ਇੱਕ ਹੋਰ ਖ਼ੁਲਾਸਾ ਇਹ ਹੈ ਕਿ ਹਮਲਾਵਰਾਂ ਨੇ ਹਮਲਾ ਕਰਨ ਤੋਂ ਪਹਿਲਾਂ ਇੱਕ ਲੱਖ ਰੁਪਏ ਐਡਵਾਂਸ ਵਜੋਂ ਲਏ ਸਨ। ਇਸ ਕਾਰਨ ਦੋਵਾਂ ਨੇ ਕਿਰਾਏ ‘ਤੇ ਮਕਾਨ ਵੀ ਲੈ ਲਿਆ। ਇੱਕ ਬਾਈਕ ਖਰੀਦੀ ਅਤੇ ਆਪਣੇ ਰੋਜ਼ਾਨਾ ਦੇ ਖਰਚੇ ਦਾ ਪ੍ਰਬੰਧ ਵੀ ਕੀਤਾ। ਦੋਵਾਂ ਨੇ ਪਨਵੇਲ ਸਥਿਤ ਸਲਮਾਨ ਖਾਨ ਦੇ ਫਾਰਮ ਹਾਊਸ ਤੋਂ ਕਰੀਬ 13 ਕਿਲੋਮੀਟਰ ਦੂਰ ਇੱਕ ਘਰ ਕਿਰਾਏ ‘ਤੇ ਲਿਆ ਸੀ। ਦੋਵੇਂ ਇੱਥੋਂ ਹੀ ਫਾਰਮ ਹਾਊਸ ਦੀ ਰੇਕੀ ਕਰਦੇ ਸਨ। ਦੋਵਾਂ ਨੂੰ ਕੰਮ ਪੂਰਾ ਕਰਨ ਤੋਂ ਬਾਅਦ ਬਾਕੀ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਲਈ ਉਹਨਾਂ ਨੇ 28 ਫਰਵਰੀ ਨੂੰ ਚੰਪਾਰਨ ਤੋਂ ਮੁੰਬਈ ਸੈਂਟਰਲ ਦੀ ਯਾਤਰਾ ਕੀਤੀ।

18 ਮਾਰਚ ਨੂੰ ਚੰਪਾਰਨ ਗਏ , ਫਿਰ ਵਾਪਸ ਆ ਗਏ

ਕੁਝ ਦਿਨ ਪਨਵੇਲ ‘ਚ ਰਹਿਣ ਤੋਂ ਬਾਅਦ ਦੋਵੇਂ ਹੋਲੀ ‘ਤੇ 18 ਮਾਰਚ ਨੂੰ ਚੰਪਾਰਨ ਚਲੇ ਗਏ। ਹਾਲਾਂਕਿ, ਦੋਵੇਂ 1 ਅਪ੍ਰੈਲ ਨੂੰ ਵਾਪਸ ਆ ਗਏ। ਇਸ ਤੋਂ ਬਾਅਦ 14 ਅਪ੍ਰੈਲ ਨੂੰ ਸਵੇਰੇ 5 ਵਜੇ ਮੋਟਰਸਾਈਕਲ ਸਵਾਰ ਦੋਵਾਂ ਨੇ ਬਾਂਦਰਾ ਸਥਿਤ ਸਲਮਾਨ ਖਾਨ ਦੇ ਘਰ (ਗਲੈਕਸੀ ਅਪਾਰਟਮੈਂਟ) ‘ਤੇ 5 ਰਾਉਂਡ ਫਾਇਰ ਕੀਤੇ। ਚਾਰ ਗੋਲੀਆਂ ਕੰਧ ‘ਤੇ ਲੱਗੀਆਂ, ਜਦੋਂ ਕਿ ਇਕ ਗੋਲੀ ਉਨ੍ਹਾਂ ਦੇ ਘਰ ਦੀ ਗੈਲਰੀ ‘ਚ ਲੱਗੀ, ਜਿੱਥੇ ਸਲਮਾਨ ਅਕਸਰ ਖੜ੍ਹੇ ਹੋ ਕੇ ਆਪਣੇ ਪ੍ਰਸ਼ੰਸਕਾਂ ਦਾ ਸਵਾਗਤ ਕਰਦੇ ਹਨ।

ਗੋਲੀ ਬਾਈਕ ‘ਤੇ ਪਿੱਛੇ ਬੈਠੇ ਹਮਲਾਵਰ ਸਾਗਰ ਪਾਲ ਨੇ ਚਲਾਈ। ਜਦੋਂਕਿ ਵਿੱਕੀ ਗੁਪਤਾ ਬਾਈਕ ਚਲਾ ਰਿਹਾ ਸੀ। ਬਾਈਕ ਦੀ ਸਵਾਰੀ ਕਰਦੇ ਸਮੇਂ ਵਿੱਕੀ ਵੀ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਸੀ। ਮੁੰਬਈ ਪੁਲਿਸ ਦੀ ਇੱਕ ਟੀਮ ਹਮਲਾਵਰ ਵਿੱਕੀ ਅਤੇ ਸਾਗਰ ਨੂੰ ਫਲਾਈਟ ਰਾਹੀਂ ਮੁੰਬਈ ਲੈ ਕੇ ਆਈ। ਫਿਰ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ 25 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

Share this Article
Leave a comment