ਨੌਦੀਪ ਕੌਰ ਦਾ ਸਾਥੀ ਸ਼ਿਵ ਕੁਮਾਰ ਜ਼ਮਾਨਤ ਮਿਲਣ ਮਗਰੋਂ ਸੋਨੀਪਤ ਜੇਲ ‘ਚੋਂ ਹੋਇਆ ਰਿਹਾਅ

TeamGlobalPunjab
3 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਚਲਦਿਆਂ ਅੱਜ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੁੰ ਤੀਜੇ ਕੇਸ ਵਿਚ ਜ਼ਮਾਨਤ ਮਿਲ ਗਈ ਜਿਸ ਮਗਰੋਂ ਉਹ ਦੇਰ ਸ਼ਾਮ ਸੋਨੀਪਤ ਜੇਲ ਵਿਚੋਂ ਰਿਹਾਅ ਹੋ ਗਿਆ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਅਹੁਦੇਦਾਰ ਉਸਦੀ ਰਿਹਾਈ ਮੌਕੇ ਵਿਸ਼ੇਸ਼ ਤੌਰ ‘ਤੇ ਸੋਨੀਪਤ ਜੇਲ ਦੇ ਬਾਹਰ ਪਹੁੰਚੇ।

ਸਿਰਸਾ ਨੇ ਦੱਸਿਆ ਕਿ ਸ਼ਿਵ ਕੁਮਾਰ ਦੀ ਅੱਜ ਤੀਜੇ ਕੇਸ ਵਿਚ ਵੀ ਜ਼ਮਾਨਤ ਮਨਜ਼ੂਰ ਹੋ ਗਈ ਜਿਸ ਮਗਰੋਂ ਉਸਨੂੰ ਸੋਨੀਪਤ ਜੇਲ ਵਿਚੋਂ ਰਿਹਾਅ ਕੀਤਾ ਗਿਆ। ਉਹਨਾਂ ਦੱਸਿਆ ਕਿ ਸ਼ਿਵ ਕੁਮਾਰ ‘ਤੇ ਵੀ ਨੌਦੀਪ ਕੌਰ ਵਾਂਗ ਹੀ ਨਜਾਇਜ਼ ਕੇਸ ਦਰਜ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਪੁਲਿਸ ਨੇ ਸ਼ਿਵ ਕੁਮਾਰ ਨਾਲ ਬਹੁਤ ਧੱਕੇਸ਼ਾਹੀ ਕੀਤੀ, ਉਸਦੀ ਨਹੁੰ ਖਿੱਚੇ ਗਏ ਤੇ ਡੇਢ ਮਹੀਨੇ ਤੱਕ ਐਨਕ ਵੀ ਨਹੀਂ ਦਿੱਤੀ ਗਈ। ਬਾਹਾਂ ਤੋੜ ਦਿੱਤੀਆਂ ਗਈਆਂ ਤੇ ਡੇਢ ਮਹੀਨੇ ਤੱਕ ਪਲੱਸਤਰ ਵੀ ਨਹੀਂ ਲੱਗਣ ਦਿੱਤਾ। ਉਹਨਾਂ ਨੇ ਉਸਦੀ ਰਿਹਾਈ ਵਿਚ ਅਹਿਮ ਰੋਲ ਅਦਾ ਕਰਨ ਲਈ ਐਡਵੋਕੇਟ ਜਤਿੰਦਰ ਕੁਮਾਰ, ਆਰ ਐਸ ਚੀਮਾ, ਹਰਿੰਦਰ ਬੈਂਸ, ਢਿੱਲੋਂ ਜੀ, ਬਿਸ਼ਨੋਈ ਜੀ, ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਸਮੁੱਚੀ ਲੀਗਲ ਟੀਮ ਦਾ ਧੰਨਵਾਦ ਵੀ ਕੀਤਾ। ਉਹਨਾਂ ਭਰੋਸਾ ਦੁਆਇਆ ਕਿ ਦਿੱਲੀ ਕਮੇਟੀ ਇਹ ਲੜਾਈ ਇਸੇ ਤਰੀਕੇ ਲੜਦੀ ਰਹੇਗੀ ਤੇ ਸਭਨੁੰ ਇਨਸਾਫ ਦੁਆਇਆ ਜਾਵੇਗਾ।

ਇਸ ਦੌਰਾਨ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ 6 ਹੋਰ ਲੋਕਾਂ ਦੀ ਜ਼ਮਾਨਤ ਅੱਜ ਅਦਾਲਤ ਨੇ ਮਨਜ਼ੂਰ ਕਰ ਲਈ। ਉਹਨਾਂ ਦੱਸਿਆ ਕਿ ਪੁਲਿਸ ਥਾਣਾ ਨਾਂਗਲੋਈ ਵੱਲੋਂ ਇਹਨਾਂ ਲੋਕਾਂ ਦੇ ਖਿਲਾਫ 307 ਤੇ ਹੋਰ ਅਜਿਹੀਆਂ ਹੀ ਸੰਗੀਨ ਦੋਸ਼ਾਂ ਵਾਲੀਆਂ ਧਾਰਾਵਾਂ ਲਾਈਆਂ ਗਈਆਂ ਸਨ ਪਰ ਕਮੇਟੀ ਦੀ ਲੀਗਲ ਕਮੇਟੀ ਵੱਲੋਂ ਕੀਤੇ ਯਤਨਾਂ ਸਦਕਾ ਮਾਣਯੋਗ ਅਦਾਲਤਾਂ ਨੇ ਵੀ ਮਹਿਸੂਸ ਕਰ ਲਿਆ ਗਿਆ ਕਿ ਇਹ ਲੋਕ ਨਜਾਇਜ਼ ਹੀ ਫੜੇ ਹੋਏ ਹਨ।

ਉਹਨਾਂ ਦੱਸਿਆ ਕਿ ਅੱਜ ਜਿਹਨਾਂ ਨੂੰ ਜ਼ਮਾਨਤ ਮਿਲੀ ਹੈ, ਉਹਨਾਂ ਵਿਚ ਸਤਪਾਲ, ਅਸ਼ੋਕ, ਧਰਮਪਾਲ ਅਜਮੇਰ ਸਿੰਘ, ਜਗਬੀਰ ਸਿੰਘ ਤੇ ਰਾਜੀਵ ਸ਼ਾਮਲ ਹਨ। ਉਹਨਾਂ ਦੱਸਿਆ ਕਿ ਹੁਣ ਤੱਕ 121 ਵਿਅਕਤੀਆਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਹਨ। ਉਹਨਾਂ ਦੱਸਿਆ ਕਿ 6 ਹਰ ਵਿਅਕਤੀਆਂ ਦੀ ਜ਼ਮਾਨਤ ਦੀ ਸੁਣਵਾਈ ਕੱਲ ਅਦਾਲਤ ਵਿਚ ਹੋਣੀ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 22 ਸਾਲਾ ਨੌਜਵਾਨ ਰਣਜੀਤ ਸਿੰਘ ਬਿਲਕੁਲ ਠੀਕ ਤੇ ਤੰਦਰੁਸਤ ਹੈ, ਉਸ ਨਾਲ ਉਹਨਾਂ ਦੀ ਗੱਲ ਹੋਈ ਹੈ । ਉਹਨਾਂ ਕਿਹਾ ਕਿ ਉਮੀਦ ਹੈ ਕਿ ਰਣਜੀਤ ਸਿੰਘ ਤੇ ਹੋਰ ਗ੍ਰਿਫਤਾਰ ਸਾਥੀਆਂ ਦੀ ਵੀ ਜਲਦੀ ਹੀ ਜ਼ਮਾਨਤ ਹੋ ਜਾਵੇਗੀ।

- Advertisement -

Share this Article
Leave a comment