ਬਾਰੂਈਪੁਰ: ਪੱਛਮੀ ਬੰਗਾਲ ਦੇ ਬਾਰੂਈਪੁਰ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਅਤੇ ਕਤਲ ਦੇ ਮੁਲਜ਼ਮ ਪ੍ਰਭਾਸ ਮੰਡਲ ਦੀ ਪੁਲਿਸ ਐਨਕਾਊਂਟਰ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੱਸਿਆ ਹੈ ਕਿ ਪੂਰੀ ਵਾਰਦਾਤ ਨੂੰ ਦੁਬਾਰਾ ਸਮਝਣ ਲਈ ਮੁਲਜ਼ਮ ਨੂੰ ਬੀਤੀ ਰਾਤ ਕਰੀਬ 12:45 ਵਜੇ ਕ੍ਰਾਈਮ ਸੀਨ ‘ਤੇ ਲਿਜਾਇਆ ਗਆ ਸੀ। ਉਸ ਵੇਲੇ, ਮੁਲਜ਼ਮ ਪ੍ਰਭਾਸ ਮੰਡਲ ਨੇ ਪੁਲਿਸ ਦੀ ਬੰਦੂਕ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਗੋਲੀ ਚਲਾਉਣੀ ਪਈ। ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬਾਰੂਈਪੁਰ ਵਿੱਚ 12 ਸਾਲ ਦੀ ਲੜਕੀ 4 ਜੁਲਾਈ ਨੂੰ ਲਾਪਤਾ ਹੋ ਗਈ ਸੀ। 5 ਜੁਲਾਈ ਨੂੰ ਉਸ ਦੀ ਲਾਸ਼ ਇੱਕ ਤਲਾਬ ਵਿੱਚੋਂ ਮਿਲੀ। ਪੋਸਟਮਾਰਟਮ ਵਿੱਚ ਜਬਰ-ਜ਼ਨਾਹ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।
ਪੁਲਿਸ ਨੇ ਜਬਰ-ਜ਼ਨਾਹ ਅਤੇ ਕਤਲ ਦੇ ਦੋਸ਼ ਵਿੱਚ ਪ੍ਰਭਾਸ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੂਜਾ ਮੁਲਜ਼ਮ ਆਨੰਦ ਸਰਦਾਰ ਹੈ। ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਕੀਤੀ, ਜਿਸ ਵਿੱਚ ਚਾਰ ਲੋਕ ਲੜਕੀ ਨੂੰ ਆਪਣੇ ਨਾਲ ਲੈ ਕੇ ਜਾਂਦੇ ਹੋਏ ਦਿਖਾਈ ਦਿੱਤੇ ਸਨ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਪੋਸਟਮਾਰਟਮ ਵਿੱਚ ਲੜਕੀ ਦੇ ਸਿਰ ਅਤੇ ਪ੍ਰਾਈਵੇਟ ਪਾਰਟਸ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਲੜਕੀ ਦੇ ਸਿਰ ‘ਤੇ ਜਾਂ ਤਾਂ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਸੀ ਜਾਂ ਉਸ ਨੂੰ ਕਿਸੇ ਸਖ਼ਤ ਜਗ੍ਹਾ ‘ਤੇ ਪਟਕਿਆ ਗਿਆ ਸੀ। ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਖਰੋਚਾਂ ਅਤੇ ਦੰਦਾਂ ਨਾਲ ਵੱਢਣ ਦੇ ਨਿਸ਼ਾਨ ਸਨ। ਉਸ ਦੇ ਫੇਫੜਿਆਂ ਅਤੇ ਪੇਟ ਵਿੱਚ ਪਾਣੀ ਮਿਲਿਆ। ਮੁਲਜ਼ਮਾਂ ਨੇ ਉਸ ਨੂੰ ਜਿਉਂਦਾ ਹੀ ਤਲਾਬ ਵਿੱਚ ਸੁੱਟ ਦਿੱਤਾ ਸੀ। ਡੁੱਬਣ ਅਤੇ ਜ਼ਿਆਦਾ ਖੂਨ ਵਗਣ ਕਾਰਨ ਉਸ ਦੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

