ਤੀਜੀ ਬਰਸੀ ‘ਤੇ ਸਿੱਧੂ ਮੂਸੇਵਾਲਾ ਦੀ ਮਾਂ ਛੋਟੇ ਪੁੱਤ ਨੂੰ ਲੈ ਕੇ ਮਨ ਅੱਖਾਂ ਨਾਲ ਸਮਾਗਮ ‘ਚ ਪੁੱਜੀ, ਯਾਦ ‘ਚ ਰੋਇਆ ਮੂਸਾ ਪਿੰਡ

Global Team
3 Min Read

ਅੱਜ, 29 ਮਈ ਨੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ, ਜਿਸ ਨੂੰ ਸਿੱਧੂ ਮੂਸੇਵਾਲਾ ਵਜੋਂ ਜਾਣਿਆ ਜਾਂਦਾ ਹੈ, ਦੀ ਤੀਜੀ ਬਰਸੀ ਹੈ। ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਵਿੱਚ ਸ਼ਰਧਾਂਜਲੀ ਸਭਾ ਹੋਈ, ਜਿਸ ਵਿੱਚ ਅਰਦਾਸ ਅਤੇ ਕੀਰਤਨ ਕੀਤਾ ਗਿਆ। ਸਿੱਧੂ ਦੀ ਮਾਂ ਚਰਨ ਕੌਰ ਆਪਣੇ ਛੋਟੇ ਪੁੱਤਰ ਸ਼ੁਭਦੀਪ ਨੂੰ ਗੋਦ ਵਿੱਚ ਲੈ ਕੇ ਸਭਾ ਵਿੱਚ ਪਹੁੰਚੀ, ਉਹਨਾਂ ਦੀਆਂ ਅੱਖਾਂ ਨਮ ਸਨ।  ਸੋਸ਼ਲ ਮੀਡੀਆ ‘ਤੇ #JusticeForSidhu ਅਤੇ #LegendsNeverDie ਟਰੈਂਡ ਕਰ ਰਹੇ ਸਨ। ਬਰਸੀ  ਦੀ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ।

29 ਮਈ, 2022 ਨੂੰ ਸਿੱਧੂ ਮੂਸੇਵਾਲਾ ਦੀ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮੌਤ ਤੋਂ ਬਾਅਦ 8 ਗੀਤ ਰਿਲੀਜ਼ ਹੋਏ, ਜੋ ਹਿੱਟ ਰਹੇ। ਉਸ ਦੇ ਪਿਤਾ ਬਲਕੌਰ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਪ੍ਰਸ਼ੰਸਕ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

ਚਰਨ ਕੌਰ ਦੀ ਭਾਵੁਕ ਪੋਸਟ:

“ਸਿੱਧੂ, ਤੂੰ ਕਦੇ 3 ਦਿਨ, 3 ਮਹੀਨੇ, ਫਿਰ 3 ਸਾਲ ਦਾ ਸੀ। ਤੇਰੇ ਆਉਣ ਨਾਲ ਸਾਡੀ ਜ਼ਿੰਦਗੀ ਵਿੱਚ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਮਿਲੀ। ਅਸੀਂ ਹਰ ਮੁਸ਼ਕਿਲ ਨੂੰ ਤੇਰਾ ਚਿਹਰਾ ਵੇਖ ਕੇ ਹੱਸਦਿਆਂ ਪਾਰ ਕੀqw। ਪਰ ਅੱਜ, 3 ਸਾਲਾਂ ਤੋਂ ਅਸੀਂ ਤੇਰੀਆਂ ਤਸਵੀਰਾਂ ਨਾਲ ਗੱਲਾਂ ਕਰ ਰਹੇ ਹਾਂ, ਤੇਰੇ ਇਨਸਾਫ਼ ਦੀ ਉਡੀਕ ਵਿੱਚ। ਇਨ੍ਹਾਂ 3 ਸਾਲਾਂ ਵਿੱਚ ਜਦੋਂ ਵੀ ਇਨਸਾਫ਼ ਦੀ ਕੋਈ ਆਸ ਜਾਗੀ, ਉਸ ਨੂੰ ਤੋੜ ਦਿੱਤਾ ਗਿਆ। ਸੋਸ਼ਲ ਮੀਡੀਆ ‘ਤੇ ਸਾਡੇ ਕੇਸ ਨਾਲ ਜੁੜੀਆਂ ਅਪਮਾਨਜਨਕ ਗੱਲਾਂ ਹੋਈਆਂ, ਜਿਸ ਨੇ ਸਾਡੀਆਂ ਉਮੀਦਾਂ ਨੂੰ ਹੋਰ ਠੇਸ ਪਹੁੰਚਾਈ। ਫਿਰ ਵੀ, ਪੁੱਤ, ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਆਪਣੇ ਹੱਕ ਲਈ ਆਵਾਜ਼ ਉਠਾਉਂਦੇ ਰਹਾਂਗੇ।”

ਪਿਤਾ ਬਲਕੌਰ ਸਿੰਘ ਦਾ ਬਿਆਨ:

“ਇਹ 3 ਸਾਲ ਕਿਵੇਂ ਬੀਤੇ, ਸਾਨੂੰ ਹੀ ਪਤਾ ਹੈ। ਤੁਹਾਡਾ ਸਾਥ ਸਾਨੂੰ ਹੌਸਲਾ ਦਿੰਦਾ ਹੈ। ਜੇ ਤੁਸੀਂ ਨਾ ਹੁੰਦੇ, ਤਾਂ ਅਸੀਂ ਸਿੱਧੂ ਦੇ ਕੇਸ ਵਿੱਚ ਇੱਥੋਂ ਤੱਕ ਨਾ ਪਹੁੰਚ ਸਕਦੇ। ਸਰਕਾਰ ਨੇ ਸਹੁੰ ਖਾਧੀ ਹੈ ਕਿ ਸਿੱਧੂ ਲਈ ਉੱਠਣ ਵਾਲੀ ਆਵਾਜ਼ ਨੂੰ ਦਬਾਉਣਾ ਹੈ। ਜਦੋਂ ਅਸੀਂ ਬਰਸੀ ਮਨਾਈ, ਉਸੇ ਦਿਨ ਸਰਕਾਰ ਨੇ ਅੰਮ੍ਰਿਤਪਾਲ ਨੂੰ ਫੜਨ ਦਾ ਡਰਾਮਾ ਕੀਤਾ। ਅਸੀਂ ਰਾਸ਼ਨ ਗਊਸ਼ਾਲਾ ਵਿੱਚ ਦਿੱਤਾ, ਪਰ ਹਰ ਵਾਰ ਸਾਡੇ ਸਮਾਗਮ ਵਿੱਚ ਵਿਘਨ ਪਾਇਆ ਜਾਂਦਾ ਹੈ।”

29 ਮਈ ਦਾ ਕਾਲਾ ਦਿਨ

29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਬਿਨਾਂ ਸੁਰੱਖਿਆ ਦੇ ਆਪਣੀ ਕਾਲੀ ਥਾਰ ਵਿੱਚ ਘਰੋਂ ਨਿਕਲੇ ਸਨ। ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਕੇ 30 ਤੋਂ ਵੱਧ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 19 ਸਿੱਧੂ ਨੂੰ ਲੱਗੀਆਂ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ। ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ 36 ਲੋਕਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ ਅਤੇ 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Share This Article
Leave a Comment