ਵਾਸ਼ਿੰਗਟਨ: ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਕਾਰਨ ਡੋਨਲਡ ਟਰੰਪ ਇੱਕ ਵਾਰ ਫਿਰ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ। ਜਿਸ ਦੇ ਚਲਦਿਆਂ 13 ਜੁਲਾਈ ਤੋਂ 19 ਜੁਲਾਈ ਤੱਕ ਮਿਲਵਾਕੀ ਸ਼ਹਿਰ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਸ ਕਾਨਫਰੰਸ ਵਿੱਚ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਚੋਣ ਲਈ ਨਾਮਜ਼ਦ ਕੀਤਾ ਜਾਵੇਗਾ।
ਭਾਰਤੀ-ਅਮਰੀਕੀ ਡਾਕਟਰ ਸੰਪਤ ਸ਼ਿਵਾਂਗੀ ਨੂੰ ਇੱਕ ਵਾਰ ਫਿਰ ਡੋਨਲਡ ਟਰੰਪ ਨੂੰ ਨਾਮਜ਼ਦ ਕਰਨ ਲਈ ਮਿਲਵਾਕੀ ਵਿੱਚ ਹੋਣ ਵਾਲੇ ਸੰਮੇਲਨ ਲਈ ਅਧਿਕਾਰਤ ਡੈਲੀਗੇਟ ਵਜੋਂ ਚੁਣਿਆ ਗਿਆ ਹੈ। ਲਗਾਤਾਰ ਛੇਵੀਂ ਵਾਰ ਡਾ: ਸੰਪਤ ਸ਼ਿਵਾਂਗੀ ਨੂੰ ਪ੍ਰਤੀਨਿਧੀ ਚੁਣਿਆ ਗਿਆ ਹੈ। ਡਾਕਟਰ ਰਸਮੀ ਤੌਰ ‘ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਕਰਨਗੇ।
ਕੌਣ ਹਨ ਡਾਕਟਰ ਸੰਪਤ ਸ਼ਿਵਾਂਗੀ?
ਡਾ: ਸੰਪਤ ਸ਼ਿਵਾਂਗੀ ਰਿਪਬਲਿਕਨ ਪਾਰਟੀ ਦੇ ਮੈਂਬਰ ਹਨ ਅਤੇ ਰਿਪਬਲਿਕਨ ਇੰਡੀਅਨ ਕੌਂਸਲ ਅਤੇ ਰਿਪਬਲਿਕਨ ਇੰਡੀਅਨ ਨੈਸ਼ਨਲ ਕੌਂਸਲ ਦੇ ਸੰਸਥਾਪਕ ਵੀ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਛੇਵੀਂ ਵਾਰ ਨੁਮਾਇੰਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਡਾ. ਸੰਪਤ ਸ਼ਿਵਾਂਗੀ ਇੰਡੀਅਨ ਅਮਰੀਕਨ ਫੋਰਮ ਫਾਰ ਪੋਲੀਟਿਕਲ ਐਜੂਕੇਸ਼ਨ ਦੇ ਰਾਸ਼ਟਰੀ ਪ੍ਰਧਾਨ ਹਨ, ਜੋ ਸਭ ਤੋਂ ਪੁਰਾਣੇ ਭਾਰਤੀ ਅਮਰੀਕੀ ਸੰਗਠਨਾਂ ਵਿੱਚੋਂ ਇੱਕ ਹੈ। ਪਿਛਲੇ ਤੀਹ ਸਾਲਾਂ ਵਿੱਚ, ਉਹਨਾਂ ਨੇ ਅਮਰੀਕੀ ਸੈਨੇਟਰਾਂ ਅਤੇ ਕਾਂਗਰਸਮੈਨਾਂ ਨਾਲ ਆਪਣੇ ਸੰਪਰਕਾਂ ਰਾਹੀਂ ਭਾਰਤ ਦੀ ਤਰਫੋਂ ਅਮਰੀਕੀ ਕਾਂਗਰਸ ਵਿੱਚ ਕਈ ਬਿੱਲਾਂ ਲਈ ਲਾਬਿੰਗ ਕੀਤੀ ਹੈ।
ਇਸ ਮੌਕੇ ਡਾ: ਸ਼ਿਵਾਂਗੀ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਲੜਨ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਨਾਮਜ਼ਦ ਕਰਨ ਲਈ ਮੈਨੂੰ ਛੇਵੀਂ ਵਾਰ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਕੌਮੀ ਡੈਲੀਗੇਟ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਉਹ ਉਦੋਂ ਤੋਂ ਹੀ ਪ੍ਰਤੀਨਿਧ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ ਜਦੋਂ ਤੋਂ ਨਿਊਯਾਰਕ ‘ਚ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੱਲੋਂ ਉਸ ਸਮੇਂ ਦੇ ਸੈਨੇਟਰ ਜਾਰਜ ਮੈਕੇਨ ਅਤੇ ਗਵਰਨਰ ਮਿਟ ਰੋਮਨੀ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ 2016 ਅਤੇ 2020 ਵਿੱਚ ਡੋਨਲਡ ਟਰੰਪ ਨੂੰ ਨਾਮਜ਼ਦ ਕਰਨ ਲਈ ਵੀ ਗਏ ਸਨ। ਡਾ: ਸ਼ਿਵਾਂਗੀ ਨੇ ਕਿਹਾ ਕਿ ਹੁਣ ਮੈਨੂੰ 2024 ਵਿੱਚ ਦੁਬਾਰਾ ਡੋਨਲਡ ਟਰੰਪ ਨੂੰ ਨਾਮਜ਼ਦ ਕਰਨ ਦਾ ਮੌਕਾ ਮਿਲਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।