ਗਲੋਬਲ ਕੋਰੋਨਾ ਮਹਾਮਾਰੀ ਦੇ ਕਾਰਨ ਰੱਦ ਹੋਇਆ ਏਸ਼ੀਅਨ ਸ਼ਾਂਤੀ ਪੁਰਸਕਾਰ

TeamGlobalPunjab
2 Min Read

ਮਨੀਲਾ : ਚੀਨ ਦੇ ਵਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਕਹਿਰ ਮਚਾਇਆ ਹੋਇਆ ਹੈ। ਗਲੋਬਲ ਕੋਰੋਨਾ ਮਹਾਮਾਰੀ ਦੇ ਕਾਰਨ ਏਸ਼ੀਆ ਦਾ ਨੋਬਲ ਪੁਰਸਕਾਰ ਕਹੇ ਜਾਣ ਵਾਲੇ ਰੈਮਨ ਮੈਗਸੇਸੇ ਅਵਾਰਡ ਇਸ ਸਾਲ ਨਹੀਂ ਦਿੱਤੇ ਜਾਣਗੇ।  ਦੱਸ ਦਈਏ ਕਿ 60 ਸਾਲਾਂ ਵਿਚ ਇਹ ਤੀਸਰੀ ਵਾਰ ਹੈ ਜਦੋਂ ਪੁਰਸਕਾਰ ਦੀ ਰਸਮ ਨੂੰ ਰੱਦ ਕੀਤਾ ਗਿਆ ਹੈ। ਰੈਮਨ ਮੈਗਸੇਸੇ ਪੁਰਸਕਾਰ ਦੇਣ ਵਾਲੇ ਮਨੀਲਾ ਸਥਿਤ ਫਾਉਂਡੇਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੇ ਸੱਚਮੁੱਚ ਸਾਰੇ ਵਿਸ਼ਵ ਨੂੰ ਠੱਪ ਕਰ ਦਿੱਤਾ ਹੈ ਅਤੇ ਇਸ ਕਾਰਨ ਸਾਡੇ ਕੋਲ ਇਸ ਐਵਾਰਡ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।

ਦੱਸ ਦਈਏ ਕਿ ਕਿਰੈਮਨ ਮੈਗਸੇਸੇ ਪੁਰਸਕਾਰ ਨੂੰ ਸਾਲ 1970 ‘ਚ ਆਰਥਿਕ ਸੰਕਟ ਦੇ ਚੱਲਦਿਆਂ ਅਤੇ 1990 ਵਿੱਚ ਵਿਨਾਸ਼ਕਾਰੀ ਭੂਚਾਲ ਦੇ ਕਾਰਨ ਵੀ ਪਹਿਲਾਂ ਵੀ ਰੱਦ ਕੀਤਾ ਜਾ ਚੁੱਕਾ ਹੈ। ਉਥੇ ਹੀ ਇਸ ਸਾਲ ਵੀ ਗਲੋਬਲ ਕੋਰੋਨਾ ਮਹਾਮਾਰੀ ਕਾਰਨ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਹੋਣ ਜਾ ਰਹੇ ਇਸ ਸਮਾਰੋਹ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਰੈਮਨ ਮੈਗਸੇਸੇ ਅਵਾਰਡ ਦੀ ਸਥਾਪਨਾ ਅਪ੍ਰੈਲ 1957 ਵਿੱਚ ਹੋਈ ਸੀ। ਇਹ ਪੁਰਸਕਾਰ ਫਿਲਪੀਨਜ਼ ਦੇ ਰਾਸ਼ਟਰਪਤੀ ਰੈਮਨ ਮੈਗਸੇਸੇ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਹਰ ਸਾਲ 31 ਅਗਸਤ ਨੂੰ ਫਿਲੀਪੀਨਜ਼ ਦੇ ਪ੍ਰਸਿੱਧ ਰਾਸ਼ਟਰਪਤੀ ਰੈਮਨ ਮੈਗਸੇਸੇ ਦੀ ਜਯੰਤੀ ਦੇ ਸਮੇਂ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਆਯੋਜਿਤ ਕੀਤਾ ਜਾਂਦਾ ਹੈ।

ਦੱਖਣੀ ਪੂਰਬੀ ਏਸ਼ੀਆ ‘ਚ ਫਿਲੀਪੀਨਜ਼ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਹੁਣ ਤੱਕ ਕੋਰੋਨਾ ਦੇ 22 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1000 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਦ ਕਿ ਪੂਰੀ ਦੁਨੀਆ ਹੁਣ ਤੱਕ ਕੋਰੋਨਾ ਦੇ 72 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਚਾਰ ਲੱਖ ਅੱਠ ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

- Advertisement -

Share this Article
Leave a comment