ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਸਿਨਮਾ ਦੀ ਕੀਤੀ ਗਈ ਪ੍ਰਸੰਸਾ

TeamGlobalPunjab
2 Min Read

ਸਿਨੇਮਾ ਲੋਕਾਂ ਤੱਕ ਭਾਵਨਾਵਾਂ ਪਹੁੰਚਾਉਣ ਲਈ ਸਭ ਤੋਂ ਪ੍ਰਭਾਵਸਾਲੀ ਮਾਧਿਅਮ, ਐਮ.ਐਲ.ਐਫ. ਪੈਨਲਿਸਟ
ਚੰਡੀਗੜ : ਮਿਲਟਰੀ ਲਿਟਰੇਚਰ ਫੈਸਟੀਵਲ 2020 ਦੇ ਦੂਜੇ ਦਿਨ ਦੇ ਆਖਰੀ ਸੈਸਨ ਦੌਰਾਨ ਭਾਰਤੀਆਂ ਵਿੱਚ ਦੇਸ ਭਗਤੀ ਦਾ ਜੋਸ ਭਰਨ ‘ਚ ਬਾਲੀਵੁੱਡ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ‘ਬਾਲੀਵੁੱਡ ਐਂਡ ਸ਼ੇਪਿੰਗ ਦਿ ਨੇਸਨ’ ਸੈਸਨ ਦਾ ਸੰਚਾਲਨ ਪ੍ਰਸਿੱਧ ਪੱਤਰਕਾਰ ਨਿਰੂਪਮਾ ਸੁਬਰਾਮਨੀਅਮ ਵਲੋਂ ਕੀਤਾ ਗਿਆ ਅਤੇ ਮਾਹਰ ਪੈਨਲਿਸਟਾਂ ਵਿਚ ਫਿਲਮ ਆਲੋਚਕ ਸੁਭਰਾ ਗੁਪਤਾ, ਉੱਘੇ ਕਲਾਕਾਰ ਮੇਜਰ ਬਿਕਰਮਜੀਤ ਕੰਵਰਪਾਲ ਅਤੇ ਆਈ.ਆਈ.ਏ.ਐੱਸ, ਸਮਿਲਾ ਦੇ ਡਾਇਰੈਕਟਰ ਪ੍ਰੋਫੈਸਰ ਮਕਰਾਨੰਦ ਆਰ. ਪਰਾਂਜਾਪੇ ਸ਼ਾਮਲ ਸਨ। ਹਕੀਕਤ, ਮਦਰ ਇੰਡੀਆ, ਸੌਰਿਆ ਅਤੇ ਬਾਰਡਰ ਵਰਗੀਆਂ ਕੁਝ ਫਿਲਮਾਂ ‘ਤੇ ਚਾਨਣਾ ਪਾਉਂਦਿਆਂ ਪੈਨੇਲਿਸਟਾਂ ਨੇ ਦਾਅਵਾ ਕੀਤਾ ਕਿ ਸਿਨੇਮਾ ਲੋਕਾਂ ਤੱਕ ਭਾਵਨਾਵਾਂ ਪਹੁੰਚਾਉਣ ਦਾ ਸਭ ਤੋਂ ਸਕਤੀਸਾਲੀ ਮਾਧਿਅਮ ਹੈ। ਪ੍ਰੋਫੈਸਰ ਮਕਰਾਨੰਦ ਆਰ. ਪਰਾਂਜਾਪੇ ਨੇ ਕਿਹਾ ਕਿ ਪੈਨਲ ਦਾ ਸਿਰਲੇਖ ਬੇਹੱਦ ਅਹਿਮ ਵਿਸ਼ਾ ਹੈ ਅਤੇ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨਾਲ ਸਿਨੇਮਾ ਦਾ ਬਹੁਤ ਨਜ਼ਦੀਕੀ ਸੰਬੰਧ ਹੈ ਕਿਉਂਕਿ ਇਹ ਸਮਾਜ ਦੇ ਸੀਸੇ ਦਾ ਕੰਮ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਬਾਲੀਵੁੱਡ ਹਮੇਸਾ ਫੌਜੀਆਂ ਦਾ ਸਤਿਕਾਰ ਕਰਦਾ ਹੈ ਕਿਉਂਕਿ ਉਹ ਰਾਜਨੀਤੀ ਤੋਂ ਵੀ ਦੂਰ ਰਹਿੰਦੇ ਹਨ।

ਇਸੇ ਦੌਰਾਨ, ਮੇਜਰ ਬਿਕਰਮਜੀਤ ਕੰਵਰਪਾਲ ਨੇ ਕਿਹਾ ਕਿ ਕੱਟੜਪੰਥੀ ਸਮੇਤ ਕਈ ਕਾਰਕਾਂ ਦੇ ਬਾਵਜੂਦ ਸਿਨੇਮਾ ਇਹਨਾਂ ਦੇ ਪ੍ਰਭਾਵ ਤੋਂ ਦੂਰ ਰਿਹਾ ਹੈ ਅਤੇ ਇਹ ਲੋਕਾਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਸਿਨੇਮਾ ਸਮਾਜ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਫਿਲਮੀ ਰੂਪਾਂਤਰਨ ਕਰਦਾ ਹੈ ਅਤੇ ਵੱਖ-ਵੱਖ ਸਮੇਂ ਵਾਪਰੀਆਂ ਘਟਨਾਵਾਂ ‘ਤੇ ਕਈ ਫਿਲਮਾਂ ਰਿਲੀਜ ਹੋਈਆਂ ਹਨ। ਸੁਭਰਾ ਗੁਪਤਾ ਨੇ ਕਿਹਾ ਕਿ ਫਿਲਮ ਨਿਰਮਾਤਾ ਸਾਡੇ ਵਰਗੇ ਲੋਕ ਹਨ ਅਤੇ ਉਹ ਰੋਜਾਨਾ ਵਾਪਰਨ ਵਾਲੀਆਂ ਘਟਨਾਵਾਂ ਤੋਂ ਵਿਚਾਰ ਲੈਂਦੇ ਹਨ। ਉਹਨਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਬਹੁਤ ਸਾਰੇ ਫਿਲਮ ਨਿਰਮਾਤਾਵਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਨਾਂ ਨੂੰ ਅਖਬਾਰਾਂ ਦੀਆਂ ਸੁਰਖੀਆਂ ਤੋਂ ਫਿਲਮ ਬਣਾਉਣ ਦਾ ਵਿਚਾਰ ਆਇਆ ਸੀ ਅਤੇ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਫਿਲਮ ਦਾ ਵਿਸਾ ਬਣ ਗਈਆਂ ਸਨ।

Share This Article
Leave a Comment