ਐਲਨ ਮਸਕ ਨੇ ਟਵਿੱਟਰ ਦੇ ਚੀਫ਼ ਲੀਗਲ ਨੂੰ ਭੇਜਿਆ ਨੋਟਿਸ

Rajneet Kaur
2 Min Read

ਨਿਊਜ਼ ਡੈਸਕ: ਐਲੋਨ ਮਸਕ ਨੇ ਟਵਿਟਰ ਨਾਲ 44 ਮਿਲੀਅਨ ਡਾਲਰ ਦਾ ਸੌਦਾ ਤੋੜਨ ਦਾ ਇਕ ਹੋਰ ਕਾਰਨ ਦੱਸਿਆ ਹੈ। ਉਸ ਨੇ ਦੱਸਿਆ ਕਿ ਟਵਿੱਟਰ ਨੇ ਉਸ ਦੇ ਇਕ ਸਾਬਕਾ ਕਰਮਚਾਰੀ ਜੋ ਹੁਣ ਵ੍ਹਿਸਲਬਲੋਅਰ ਬਣ ਗਿਆ ਹੈ। ਉਸ ਨਾਲ ਲੱਖਾਂ ਡਾਲਰ ਦੀ ਡੀਲ ਕੀਤੀ ਸੀ।  ਮਸਕ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਸੌਦਾ ਤੋੜਨ ਦਾ ਮੁੱਖ ਕਾਰਨ ਹੈ।

ਯੂਐੱਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੇ ਗਏ ਤਾਜ਼ਾ ਨੋਟਿਸ ’ਚ ਮਸਕ ਦੀ ਕਾਨੂੰਨੀ ਟੀਮ ਨੇ ਸਾਬਕਾ ਸੁਰੱਖਿਆ ਮੁਖੀ ਤੇ ਵ੍ਹਿਸਲਬਲੋਅਰ ਪੀਟਰ ਮੁਡਗੇ ਜੇਟਕੋ ਨੂੰ ਟਵਿੱਟਰ ਵੱਲੋਂ ਭੁਗਤਾਨ ਕਰਨ ਦਾ ਹਵਾਲਾ ਦਿੱਤਾ ਗਿਆ ਹੈ। ਨੋਟਿਸ ਮੁਤਾਬਕ 28 ਜੂਨ, 2022 ਨੂੰ ਟਵਿੱਟਰ ਨੇ ਪੀਟਰ ਜੇਟਕੋ ਨਾਲ ਇਕ ਸਮਝੌਤਾ ਕੀਤਾ, ਜਿਸਦੇ ਤਹਿਤ ਟਵਿੱਟਰ ਨੇ ਜੇਟਕੋ ਤੇ ਉਨ੍ਹਾਂ ਦੇ ਵਕੀਲ ਨੂੰ ਕੁਲ 7.75 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ। ਮਸਕ ਦੇ ਵਕੀਲਾਂ ਨੇ ਇਸ ਸੌਦੇ ਨੂੰ ਖ਼ਤਮ ਕਰਨ ਦਾ ਇਕ ਹੋਰ ਕਾਰਨ ਦੱਸਿਆ। ਡੇਲਾਵੇਅਰ ਦੀ ਚਾਂਸਰੀ ਕੋਰਟ ਨੇ ਮਸਕ ਤੇ ਟਵਿੱਟਰ ਸੌਦੇ ਦਾ ਪ੍ਰੀਖਣ ਸ਼ੁਰੂ ਕਰਨ ਲਈ 17 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਹੈ। ਟੈਸਲਾ ਦੇ ਸੀਈਓ ਨੇ ਜੇਟਕੋ ਦੀ ਗਵਾਹੀ ਦਾ ਹਵਾਲਾ ਦਿੰਦਿਆਂ ਅਦਾਲਤ ਨੂੰ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਹਾਲਾਂਕਿ, ਹਾਲੇ ਇਸ ਨੋਟਿਸ ’ਤੇ ਟਵਿੱਟਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਮਸਕ ਦੀ ਕਾਨੂੰਨੀ ਟੀਮ ਨੇ ਐਲਨ ਮਸਕ ਅਤੇ ਟਵਿੱਟਰ ਵਿਚਕਾਰ ਚੱਲ ਰਹੇ ਮੁਕੱਦਮੇ ਵਿੱਚ ਪੇਸ਼ ਹੋਣ ਲਈ ਜੇਟਕੋ ਨੂੰ ਸੰਮਨ ਭੇਜਿਆ ਹੈ। ਮਸਕ ਸੌਦਾ ਰੱਦ ਕਰਨ ‘ਤੇ ਅੜੇ ਹੋਏ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment