ਐਲਨ ਮਸਕ ਨੇ 14 ਸਾਲਾ ਨੌਜਵਾਨ ਨੂੰ ਅਪਣੀ ਕੰਪਨੀ ਸਪੇਕ ਐਕਸ ‘ਚ ਬਣਾਇਆ ਸਾਫਟਵੇਅਰ ਇੰਜੀਨੀਅਰ,ਜਾਣੋ ਖਾਸੀਅਤ

Rajneet Kaur
2 Min Read

ਨਿਊਜ਼ ਡੈਸਕ: ਐਲੋਨ ਮਸਕ  ਨੇ 14 ਸਾਲਾ ਨੌਜਵਾਨ  ਦੀ ਕਾਬਲੀਅਤ ਦੇ ਮੁਰੀਦ ਹੋ ਕੇ   ਉਸ ਨੂੰ ਅਪਣੀ ਕੰਪਨੀ ਸਪੇਕ ਐਕਸ ‘ਚ ਸਾਫਟਵੇਅਰ ਇੰਜੀਨੀਅਰ ਬਣਾਇਆ ਹੈ। ਸੈਨ ਫਰਾਂਸਿਸਕੋ ਵਾਸੀ ਇਸ ਨੌਜਵਾਨ ਦਾ ਨਾਂਅ ਕੈਰਨ ਕਾਜ਼ੀ ਹੈ, ਜੋ ਕਿ ਹੁਣ ਖਰਬਪਤੀ ਉਦਯੋਗਪਤੀ ਐਲਨ ਮਸਕ ਦੀ ਕੰਪਨੀ ਸਪੇਸ ਐਕਸ ‘ਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਨ ਜਾ ਰਿਹਾ ਹੈ।

ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਇਸ ਨੌਜਵਾਨ ਨੇ ਅਜਿਹਾ ਰਿਕਾਰਡ ਹਾਸਿਲ ਕੀਤਾ ਹੈ, ਜੋ ਕਿ ਕੋਈ ਵੱਡਾ ਨਹੀਂ ਹਾਸਿਲ ਕਰ ਸੱਕਿਆ।  ਕੈਰਨ ਕਾਜ਼ੀ ਦੀ ਪ੍ਰਤਿਭਾ ਨੂੰ ਦੇਖ ਕੇ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ‘ਚੋਂ ਇਕ ਐਲੋਨ ਮਸਕ ਵੀ ਆਕਰਸ਼ਿਤ ਹੋ ਗਏ ਹਨ ਅਤੇ ਉਸ ਨੂੰ ਆਪਣੀ ਕੰਪਨੀ ਸਪੇਸਐਕਸ ‘ਚ ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਦੇ ਦਿੱਤੀ।

ਕੈਰਨ ਕਾਜ਼ੀ ਨੇ ਸੈਂਟਾ ਕਲਾਰਾ ਯੂਨੀਵਰਸਿਟੀ (ਐਸ.ਸੀ.ਯੂ.) ਦੇ ਸਕੂਲ ਆਫ ਇੰਜੀਨੀਅਰਿੰਗ ਤੋਂ ਗ੍ਰੈਜੂਏਸ਼ਨ ਕੀਤੀ ਹੈ।  ਇਸ ਮਹੀਨੇ ਦੇ ਅਖੀਰ ਵਿਚ ਉਸ ਦੀ ਡਿਗਰੀ ਪੂਰੀ ਹੋਣ ਜਾ ਰਹੀ ਹੈ। ਆਮ ਤੌਰ ‘ਤੇ ਅਮਰੀਕਾ ਵਿਚ ਗ੍ਰੈਜੂਏਸ਼ਨ ਦੀ ਡਿਗਰੀ 22 ਸਾਲ ਦੀ ਉਮਰ ਵਿਚ ਪੂਰੀ ਕੀਤੀ ਜਾਂਦੀ ਹੈ।

ਕੈਰਨ ਨੇ ਲਿੰਕਡਇਨ ਪੋਸਟ ਵਿੱਚ ਕਿਹਾ, ਮੈਂ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਦੁਨੀਆ ਦੀ ਸਭ ਤੋਂ ਸ਼ਾਨਦਾਰ ਕੰਪਨੀ ਸਟਾਰਲਿੰਕ ਦਾ ਹਿੱਸਾ ਬਣਨ ਜਾ ਰਿਹਾ ਹਾਂ। ਇਹ ਬਹੁਤ ਹੀ ਦੁਰਲੱਭ ਕੰਪਨੀਆਂ ਵਿੱਚੋਂ ਇੱਕ ਹੈ ਜੋ ਪ੍ਰਤਿਭਾ ਨੂੰ ਦੇਖਦੇ ਹਨ ਨਾ ਕਿ ਉਮਰ।ਸਪੇਸਐਕਸ ਤੋਂ ਆਫਰ ਮਿਲਣ ਤੋਂ ਬਾਅਦ ਕੈਰਨ ਹੁਣ ਸਭ ਤੋਂ ਘੱਟ ਉਮਰ ਦੀ ਇੰਜੀਨੀਅਰ ਬਣ ਗਿਆ ਹੈ। ਉਸਦੀ ਉਮਰ ਅਜਿਹੀ ਹੈ ਕਿ ਉਹ ਨਾ ਤਾਂ ਗੱਡੀ ਚਲਾ ਸਕਦਾ ਹੈ, ਨਾ ਹੀ  ਵੋਟ ਪਾ ਸਕਦਾ ਹੈ। ਸਪੇਸਐਕਸ ਵਿਚ ਸ਼ਾਮਿਲ ਹੋਣ ਤੋਂ ਬਾਅਦ, ਉਹ ਪੁਲਾੜ ਯਾਨ ਬਣਾਏਗਾ ਅਤੇ ਦੁਨੀਆ ਦੇ ਮਸ਼ਹੂਰ ਇੰਜੀਨੀਅਰਾਂ ਨਾਲ ਕੰਮ ਕਰੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment