ਕੈਨੇਡਾ ਤੋਂ ਘਰ ਪਰਤੇ ਪੁੱਤ ਨੂੰ ਲੱਗੀਆਂ ਨਜ਼ਰਾਂ, ਇਸ ਤਰ੍ਹਾਂ ਹੋਈ ਮੌ/ਤ

Rajneet Kaur
3 Min Read

ਜਲੰਧਰ : ਕੈਨੇਡਾ ਤੋਂ ਘਰ ਆਪਣੇ ਮਾਪਿਆ ਨੂੰ ਮਿਲਣ ਆਏ ਹਰਮਿੰਦਰ ਸਿੰਘ ਦੀ ਮੌਤ ਹੋ ਗਈ ਹੈ। ਆਪਣੇ ਚਾਰ ਦੋਸਤਾਂ ਨਾਲ ਘੁੰਮਣ ਗਿਆ ਹਰਮਿੰਦਰ ਪਾਲ ਸਿੰਘ ਜਿਸਨੂੰ ਨਹੀਂ ਪਤਾ ਸੀ ਕਿ ਉਹ ਇਕ ਵਾਰ ਘਰੋਂ ਨਿਕਲੇਗਾ ਤਾਂ ਵਾਪਿਸ ਹੀ ਨਹੀਂ ਆਵੇਗਾ।

ਅਜੀਤ ਨਗਰ ਦੇ ਰਹਿਣ ਵਾਲੇ ਫਰਨੀਚਰ ਵਪਾਰੀ ਕੁਲਵਿੰਦਰ ਸਿੰਘ ਦੇ ਗਾਇਕ ਪੁੱਤਰ ਹਰਮਿੰਦਰ ਪਾਲ ਸਿੰਘ ਆਪਣੇ 4 ਦੋਸਤਾਂ ਨਾਲ ਡਲਹੌਜੀ ਦੇ ਇਕ ਹੋਟਲ ਦੇ ਕਮਰੇ ਵਿਚ ਰੁਕਿਆ ਹੋਇਆ ਸੀ। ਉੱਥੇ ਕੋਲੇ ਦੇ ਧੂੰਏਂ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦੇ ਇੱਕ ਸਾਥੀ ਮੰਗੂ ਵਾਸੀ ਪੱਕਾ ਬਾਗ ਦੀ ਤਬੀਅਤ ਵੀ ਵਿਗੜ ਗਈ ਪਰ ਉਹ ਹੁਣ ਠੀਕ ਹੈ ।

ਹਰਮਿੰਦਰ ਸਿੰਘ ਆਪਣੇ ਤਾਏ ਦੇ ਮੁੰਡੇ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਕੈਨੇਡਾ ਤੋਂ ਆਪਣੇ ਘਰ ਆਇਆ ਸੀ।ਪਰ ਕੀ ਪਤਾ ਸੀ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਜਾਣਗੀਆਂ।

ਜ਼ਿਕਰਯੋਗ ਹੈ ਕਿ ਹਰਮਿੰਦਰਪਾਲ ਕੈਨੇਡਾ ਤੋਂ ਆਇਆ ਸੀ ਤੇ ਉਹ ਅਪਣੇ ਦੋਸਤਾਂ ਨਾਲ ਡਲਹੌਜ਼ੀ ਘੁੰਮਣ ਗਿਆ ਸੀ। ਹਰਮਿੰਦਰਪਾਲ 3-4 ਸਾਲ ਪਹਿਲਾਂ ਕੈਨੇਡਾ ਦੇ ਸਰੀ ਵਿਚ ਪੜ੍ਹਾਈ ਲਈ ਗਿਆ ਸੀ। ਹਰਮਿੰਦਰਪਾਲ ਦਾ ਇਕ ਹੋਰ ਦੋਸਤ ਦੁਬਈ ਤੋਂ ਆਇਆ ਸੀ ਤੇ ਉਹਨਾਂ ਨੇ ਘੁੰਮਣ ਜਾਣ ਦਾ ਪਲਾਨ ਬਣਾਇਆ ਤਾਂ ਫਿਰ ਉਹ ਡਲਹੌਜ਼ੀ ਚਲੇ ਗਏ। ਘੁੰਮਣ ਤੋਂ ਬਾਅਦ ਉਹਨਾਂ ਨੇ ਡਲਹੌਜ਼ੀ ਵਿਚ ਇਕ ਕਮਰਾ ਲੈ ਲਿਆ ਤੇ ਸੌਣ ਵੇਲੇ ਕਮਰੇ ਵਿਚ ਅੰਗੀਠੀ ਬਾਲ ਲਈ। ਅੰਗੀਠੀ ਦੇ ਧੂੰਏ ਕਰ ਕੇ ਸਾਰੇ 4 ਨੌਜਵਾਨ ਬੇਹੋਸ਼ ਹੋ ਗਏ। ਜਦੋਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਬਾਕੀ ਸਾਰਿਆਂ ਨੂੰ ਹੋਸ਼ ਆ ਗਿਆ ਪਰ ਡਾਕਟਰਾਂ ਨੇ ਹਰਮਿੰਦਰ ਸਿੰਘ ਮ੍ਰਿਤਨ ਐਲਾਨ ਦਿਤਾ।

- Advertisement -

ਇਸ ਦੌਰਾਨ ਪਿਤਾ ਨੇ ਭਰੇ ਮਨ ਨਾਲ ਦਸਿਆ ਕਿ   ਚਾਰ ਸਾਲ ਬਾਅਦ ਆਇਆ ਸੀ। ਮੈਨੂੰ ਇੱਦਾਂ ਦਾ ਤੋਹਫ਼ਾ ਦਿੱਤਾ ਕਿ ਮੈਂ ਉਸ ਨੂੰ ਪਛਾਣ ਵੀ ਨਹੀਂ ਸਕਿਆ ਸੀ। ਦੁਕਾਨ ‘ਤੇ ਆਇਆ ਤਾਂ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ। ਪੁੱਛਣ ਲੱਗਾ- ਫਰਨੀਚਰ ਕਿਹੜਾ ਕਿੰਨੇ ਦਾ ਹੈ ਮੈਂ ਸੋਚਿਆ ਵੀ ਨਹੀਂ ਸੀ ਕਿ ਇਹ ਹਰਮਿੰਦਰ ਪਾਲ ਸਿੰਘ (ਮਨੀ)  ਹੋ ਸਕਦਾ ਹੈ। ਹੁਣ ਫਿਰ ਹਮੇਸ਼ਾ ਲਈ ਛੱਡ ਕੇ ਤੁਰ ਗਿਆ ਇਹ ਵੀ ਨਹੀਂ ਸੋਚਿਆ ਕਿ ਸਾਡਾ ਕੀ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment