ਰਾਜ ਸਭਾ ਦੀਆਂ 55 ਸੀਟਾਂ ‘ਤੇ 26 ਮਾਰਚ ਨੂੰ ਹੋਣਗੀਆਂ ਚੋਣਾਂ

TeamGlobalPunjab
2 Min Read

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ 17 ਰਾਜਾਂ ‘ਚੋਂ ਰਾਜ ਸਭਾ ਦੇ 55 ਮੈਬਰਾਂ ਦੀਆਂ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 26 ਮਾਰਚ ਨੂੰ ਕਰਵਾਈਆਂ ਜਾਣਗੀਆਂ। ਇਨ੍ਹਾਂ ਸਭ ਦਾ ਕਾਰਜਕਾਲ 26 ਮਾਰਚ ਨੂੰ ਖ਼ਤਮ ਹੋ ਰਿਹਾ ਹੈ।

ਧਿਆਨਦੇਣ ਯੋਗ ਹੈ ਕਿ ਰਾਜ ਸਭਾ ਤੋਂ ਅਪ੍ਰੈਲ ਮਹੀਨੇ ਵਿੱਚ 51 ਸੰਸਦ ਰਟਾਇਰ ਹੋ ਰਹੇ ਹਨ। ਇਹ ਸਾਰੇ ਸਾਂਸਦ ਭਾਜਪਾ ਅਤੇ ਕਾਂਗਰਸ ਸਣੇ ਕਈ ਪਾਰਟੀਆਂ ਦੇ ਮੈਂਬਰ ਹਨ। ਦੱਸ ਦਈਏ ਕਿ ਫਿਲਹਾਲ ਰਾਜ ਸਭਾ ਵਿੱਚ 245 ਸਾਂਸਦ ਹਨ। ਉੱਥੇ ਹੀ, ਭਾਜਪਾ ਅਤੇ ਕਾਂਗਰਸ ਨੂੰ ਉਮੀਦ ਹੈ ਕਿ ਉਹ ਇਸ ਵਿੱਚ ਕਈ ਸੀਟਾਂ ਜਿੱਤਣ ਵਿੱਚ ਕਾਮਯਾਬ ਰਹਿਣਗੇ।

ਰਾਜ ਸਭਾ ਤੋਂ ਇਸ ਸਾਲ ਜਿਨ੍ਹਾਂ ਮੁੱਖ ਆਗੂਆਂ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ, ਉਨ੍ਹਾਂ ‘ਚੋਂ ਕੇਂਦਰੀ ਮੰਤਰੀ ਹਰਦੀਪ ਪੁਰੀ, ਰਾਮਦਾਸ ਆਠਵਲੇ, ਦਿੱਲੀ ਭਾਜਪਾ ਨੇਤਾ ਵਿਜੇ ਗੋਇਲ, ਕਾਂਗਰਸ ਦੇ ਦਿਗਵਿਜੇ ਸਿੰਘ ਅਤੇ ਐੱਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਵੀ ਸ਼ਾਮਲ ਹਨ।

- Advertisement -

ਓਡੀਸ਼ਾ ਵਿੱਚ ਰਾਜ ਸਭਾ ਦੀ ਤਿੰਨ ਸੀਟਾਂ ਵਿੱਚੋਂ ਬਿਜੂ ਜਨਤਾ ਦਲ ਨੂੰ ਦੋ ਅਤੇ ਭਾਜਪਾ ਨੂੰ ਇੱਕ ਸੀਟਾਂ ਜਦੋਂ ਕਿ ਆਂਧਰਾ ਪ੍ਰਦੇਸ਼ ਦੀ ਸਾਰੀ ਚਾਰ ਸੀਟਾਂ ਵਾਈਐੱਸਆਰ ਕਾਂਗਰਸ ਨੂੰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਥੇ ਹੀ ਭਾਜਪਾ ਨੂੰ ਹਿਮਾਚਲ ਅਤੇ ਹਰਿਆਣਾ ਨੂੰ ਇੱਕ – ਇੱਕ ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਦੇ ਰਾਜ ਸਭਾ ਵਿੱਚ 46 ਸਾਂਸਦ ਹਨ ਅਤੇ ਅਜਿਹੀ ਸੰਭਾਵਨਾ ਹੈ ਕਿ ਪਾਰਟੀ ਨੂੰ 10 ਸੀਟਾਂ ਅਤੇ ਮਿਲ ਸਕਦੀਆਂ ਹਨ।

Share this Article
Leave a comment