ਯਾਰਕ ‘ਚ ਬ੍ਰਿਟੇਨ ਦੇ ਕਿੰਗ ‘ਤੇ ਸੁੱਟੇ ਗਏ ਆਂਡੇ, ਵਿਅਕਤੀ ਗ੍ਰਿਫਤਾਰ

Rajneet Kaur
2 Min Read

ਲੰਡਨ: ਬ੍ਰਿਟੇਨ ਦੇ ਕਿੰਗ ਚਾਰਲਸ ਦਾ ਯੌਰਕ ਵਿੱਚ ਆਂਡੇ ਨਾਲ ‘ਸੁਆਗਤ’ ਕੀਤਾ ਗਿਆ। ਜਦੋਂ ਚਾਰਲਸ ਅਤੇ ਮਹਾਰਾਣੀ ਕੰਸੋਰਟ ਕੈਮਿਲਾ ਇੱਕ ਅਧਿਕਾਰਤ ਦੌਰੇ ‘ਤੇ ਯੌਰਕ ਪਹੁੰਚੇ ਤਾਂ ਇੱਕ ਪ੍ਰਦਰਸ਼ਨਕਾਰੀ ਨੇ ਉਨ੍ਹਾਂ ‘ਤੇ ਅੰਡੇ ਸੁੱਟਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

73 ਸਾਲਾ ਬ੍ਰਿਟਿਸ਼ ਕਿੰਗ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਲੋਕਾਂ ਨੂੰ ਨਮਸਕਾਰ ਕਰਨਾ ਜਾਰੀ ਰੱਖਿਆ। ਇਸ ਦੌਰਾਨ ਇਕ ਆਂਡਾ ਉਨ੍ਹਾਂ ਦੇ ਪੈਰਾਂ ਦੇ ਨੇੜੇ ਆਕੇ ਡਿਗਿਆ ਉਨ੍ਹਾਂ ਨੇ ਰੁਕ ਕੇ ਉਸ ਵੱਲ ਦੇਖਿਆ ਅਤੇ ਫਿਰ ਅੱਗੇ ਵੱਧ ਗਏ। ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਪੁਲਿਸ ਅਧਿਕਾਰੀ ਉਥੇ ਪਹੁੰਚੇ । ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਸਤੰਬਰ ਵਿੱਚ ਗੱਦੀ ਸੰਭਾਲਣ ਵਾਲੇ ਚਾਰਲਸ ਇਸ ਸਮੇਂ ਉੱਤਰੀ ਇੰਗਲੈਂਡ ਦੇ ਦੋ ਦਿਨਾਂ ਦੌਰੇ ‘ਤੇ ਹਨ।

ਇਸ ਘਟਨਾ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪ੍ਰਦਰਸ਼ਨਕਾਰੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 

ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਰਾਜਾ ਚਾਰਲਸ III ਬ੍ਰਿਟੇਨ ਦੇ ਨਵੇਂ ਕਿੰਗ ਬਣ ਗਏ ਹਨ। ਐਕਸ਼ਨ ਕੌਂਸਲ ਨੇ ਇਕ ਇਤਿਹਾਸਕ ਸਮਾਰੋਹ ਦਾ ਆਯੋਜਨ ਕਰਕੇ ਇਸ ਦਾ ਅਧਿਕਾਰਤ ਐਲਾਨ ਕੀਤਾ ਸੀ। ਸਮਾਰੋਹ ਵਿੱਚ ਰਾਜਾ ਚਾਰਲਸ ਨੇ ਵੀ ਮਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮਹਾਰਾਣੀ ਐਲਿਜ਼ਾਬੈਥ II ਦੀ ਪਾਲਣਾ ਕਰਨ ਦਾ ਵਾਅਦਾ ਕੀਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment