ਆਂਡੇ ਦੀ ਜਰਦੀ ’ਚ 200 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ, ਕੀ ਇਹ ਸਿਹਤ ਲਈ ਹੈ ਲਾਭਦਾਇਕ

TeamGlobalPunjab
2 Min Read

ਨਿਊਜ਼ ਡੈਸਕ : ਜ਼ਿਆਦਾਤਰ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ‘ਸੰਡੇ ਹੋ ਯਾ ਮੰਡੇ, ਰੋਜ਼ ਖਾਓ ਅੰਡੇ।’ ਆਂਡਿਆਂ ਨੂੰ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਇਸ ’ਚ ਪ੍ਰੋਟੀਨ, ਵਿਟਾਮਿਨ ਬੀ12, ਵਿਟਾਮਿਨ-ਡੀ ਤੇ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ, ਜੋ ਸਿਹਤ ਲਈ ਬੇਹੱਦ ਲਾਭਕਾਰੀ ਹੁੰਦੇ ਹਨ। ਸਿਹਤਮੰਦ ਰਹਿਣ ਲਈ ਆਂਡਿਆਂ ਦਾ ਜ਼ਿਆਦਾ ਸੇਵਨ ਵੀ ਨੁਕਸਾਨਦੇਹ ਹੈ। ਆਂਡੇ ਦੇ ਪੀਲੇ ਹਿੱਸੇ ਯਾਨੀ ਜਰਦੀ ’ਚ ਕੋਲੇਕਸਟ੍ਰਾਲ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਲਈ ਸੀਮਤ ਮਾਤਰਾ ’ਚ ਹੀ ਆਂਡਿਆਂ ਦਾ ਸੇਵਨ ਕਰਨਾ ਚਾਹੀਦਾ।

ਦੱਸ ਦਈਏ ਮਾਹਰਾਂ ਦਾ ਕਹਿਣਾ ਹੈ ਕਿ ਆਂਡਿਆਂ ਦੀ ਜਰਦੀ ’ਚ ਕੋਲੇਸਟ੍ਰਾਲ ਭਰਪੂਰ ਮਾਤਰਾ ’ਚ ਹੁੰਦਾ ਹੈ। ਇਸ ਲਈ ਸੀਮਤ ਮਾਤਰਾ ਤੋਂ ਜ਼ਿਆਦਾ ਆਂਡਿਆਂ ਦਾ ਸੇਵਨ ਕਰਨ ਨਾਲ ਸਰੀਰ ’ਚ ਬੈਡ ਕੈਲਸਟ੍ਰੇਲ ਵੱਧਣ ਲੱਗਦਾ ਹੈ। ਇਕ ਡਾਈਟ ਚਾਰਟ ਦੀ ਮੰਨੀਏ ਤਾਂ ਇਕ ਆਂਡੇ ਦੀ ਜਰਦੀ ’ਚ 200 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ। ਉਥੇ ਰੋਜ਼ਾਨਾ 300 ਮਿਲੀਗ੍ਰਾਮ ਤੋਂ ਜ਼ਿਆਦਾ ਕੋਲੈਸਟ੍ਰੋਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ‘ਇਕ ਦਿਨ ’ਚ ਕਿੰਨੇ ਆਂਡੇ ਖਾਣੇ ਚਾਹੀਦੇ’ ਹਨ ਤਾਂ ਇਸ ਦਾ ਸਟੀਕ ਜਵਾਬ ਕੋਈ ਨਹੀਂ ਦੇ ਪਾਉਂਦਾ ਹੈ, ਕਿਉਂਕਿ ਇਹ ਵਿਅਕਤੀ ਦੇ ਸਰੀਰਕ ਢਾਂਚੇ ’ਤੇ ਨਿਰਭਰ ਕਰਦਾ ਹੈ।

ਇਸਤੋਂ ਇਲਾਵਾ ਇਕ ਨਵੀਂ ਖੋਜ ਦੀ ਮੰਨੀਏ ਤਾਂ ਇਕ ਸਿਹਤਮੰਦ ਵਿਅਕਤੀ ਹਫ਼ਤੇ ’ਚ ਸੱਤ ਅੰਡੇ ਖਾ ਸਕਦਾ ਹੈ। ਜੇਕਰ ਤੁਹਾਨੂੰ ਆਂਡਿਆਂ ਤੋਂ ਕਈ ਐਲਰਜੀ ਨਹੀਂ ਹੁੰਦੀ ਹੈ ਤੇ ਨਾ ਹੀ ਇਸ ਦਾ ਸਾਈ ਇਫੈਕਟਸ ਪੈਂਦਾ ਹੈ ਤਾਂ ਰੋਜ਼ਾਨਾ ਤਿੰਨ ਆਂਡੇ ਖਾ ਸਕਦੇ ਹੋ।

TAGGED: , ,
Share this Article
Leave a comment