ਪੰਜਾਬ ਦੇ ਸਕੂਲਾਂ ‘ਚ ਦਾਖਲੇ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਸ਼ਰਤਾਂ, ਮਾਪਿਆਂ ਨੂੰ ਮਿਲੇਗੀ ਵੱਡੀ ਰਾਹਤ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਸਿੱਖਿਆ ਵਿਭਾਗ ਨੇ ਸਕੂਲਾਂ ਚ ਦਾਖਲੇ ਨੂੰ ਲੈ ਕੇ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਜਿਸ ਦੇ ਤਹਿਤ ਹੁਣ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ। ਨਵੀਆਂ ਸ਼ਰਤਾਂ ਮੁਤਾਬਕ ਸਕੂਲਾਂ ਦੇ ਮੁਖੀ ਅਤੇ  ਪ੍ਰਿੰਸੀਪਲ ਦਾਖਲਾ ਕਰਦੇ ਸਮੇਂ ਵਿਦਿਆਰਥੀ ਤੋਂ ਮੌਕੇ ਤੇ ਕੋਈ ਵੀ ਦਸਤਾਵੇਜ਼ ਨਹੀਂ ਮੰਗਣਗੇ। ਹੁਣ ਵਿਦਿਆਰਥੀਆਂ ਦੇ ਦਾਖ਼ਲੇ ਸਕੂਲ ਮੁਖੀ ਪ੍ਰੋਵੀਜ਼ਨਲ ਤੌਰ ‘ਤੇ ਕਰ ਸਕਣਗੇ। ਵਿਦਿਆਰਥੀਆਂ ਦਾ ਦਾਖਲਾ ਹੋ ਜਾਣ ਤੋਂ ਬਾਅਦ ਵੀ ਦਸਤਾਵੇਜ਼ ਪੂਰੇ ਕੀਤੇ ਜਾ ਸਕਦੇ ਹਨ। ਸਿੱਖਿਆ ਸੈਕਟਰੀ ਨੇ ਇਸ ਸਬੰਧੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਨੌਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਰਜਿਸਟਰੇਸ਼ਨ ਨੰਬਰ ਵੀ ਨਾ ਮੰਗਿਆ ਜਾਵੇ।

ਇਸ ਤੋਂ ਪਹਿਲਾਂ ਸਕੂਲਾਂ ‘ਚ ਦਾਖਲੇ ਨੂੰ ਲੈ ਕੇ ਸਕੂਲ ਮੁਖੀਆਂ ਅਤੇ ਪ੍ਰਿੰਸੀਪਲ ਵੱਲੋਂ ਬੱਚਿਆਂ ਦੇ ਆਧਾਰ ਕਾਰਡ, ਜਨਮ ਸਰਟੀਫਿਕੇਟ ਸਬੰਧੀ ਦਸਤਾਵੇਜ਼ ਮੌਕੇ ‘ਤੇ ਹੀ ਖੰਘਾਲੇ ਜਾਂਦੇ ਸਨ। ਜਿਸ ਨੂੰ ਲੈ ਕੇ ਦਾਖਲਾ ਕਰਵਾਉਂਦੇ ਸਮੇਂ ਮਾਪਿਆਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਸਨ। ਇਨ੍ਹਾਂ ਮੁਸ਼ਕਲਾਂ ਦਾ ਹੱਲ ਕੱਢਣ ਦੇ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ, ਬਲਾਕ ਨੋਡਲ ਅਫਸਰ ਅਤੇ ਸਕੂਲ ਮੁਖੀਆਂ  ਵੱਲੋਂ ਇੱਕ ਮੀਟਿੰਗ ਦੇ ਵਿੱਚ ਇਨ੍ਹਾਂ ਮੁੱਦਿਆਂ ਨੂੰ ਉਠਾਇਆ ਗਿਆ ਸੀ। ਜਿਸ ਤੋਂ ਬਾਅਦ ਸਿੱਖਿਆ ਸੈਕਟਰੀ ਨੇ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ ਪਹਿਲੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੇ ਦਾਖਲੇ ਸਮੇਂ ਦਸਤਾਵੇਜ਼ ਨਾ ਲਏ ਜਾਣ।

Share this Article
Leave a comment