ਕੈਨੇਡਾ ‘ਚ ਪੰਜਾਬੀਆਂ ਨੂੰ ਲੁੱਟਣ ਵਾਲੇ ਪੰਜਾਬੀ ਨੌਜਵਾਨ ਆਏ ਪੁਲਿਸ ਅੜਿੱਕੇ, ਇੱਕ ਪੰਜਾਬਣ ਵੀ ਕਾਬੂ, ਮਾਸਟਰਮਾਈਂਡ ਫਰਾਰ

Global Team
2 Min Read

ਐਡਮਿੰਟਨ :  ਐਡਮਿੰਟਨ ਪੁਲਿਸ ਨੇ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸਕਰ ਪੰਜਾਬੀ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾਂ ਹੇਠ ਇੱਕ ਪੰਜਾਬਣ ਮੁਟਿਆਰ ਸਣੇ ਛੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ਦਾ ਮਾਸਟਰਮਾਈਂਡ ਵੀ ਪੰਜਾਬੀ ਹੈ, ਜਿਸ ਦੇ ਖਿਲਾਫ ਵਾਰੰਟ ਜਾਰੀ ਕੀਤੇ ਹਨ।

ਐਡਮੰਟਨ ਪੁਲਿਸ ਨੇ ਪ੍ਰੇਸ ਕਾਨਫਰੰਸ ਕਰਦਿਆਂ ਕਿਹਾ ਕਿ ਐਡਮੰਟਨ ਪੁਲਿਸ ਸਰਵਿਸ (ਈਪੀਐਸ) ਦੇ ਜਾਸੂਸਾਂ ਨੇ ਛੇ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪ੍ਰੋਜੈਕਟ ਗੈਸਲਾਈਟ ਵਤਹਿਤ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤੇ ਹਨ।

ਰਿਪੋਰਟ ਮੁਤਾਬਕ ਗ੍ਰਿਫਤਾਰ ਕੀਤੇ ਸ਼ੱਕੀ ਮੁਲਜ਼ਮਾਂ ਚ 19 ਸਾਲਾ ਮੁਟਿਆਰ ਜਸ਼ਨਦੀਪ ਕੌਰ, 19 ਸਾਲਾ ਗੁਰਕਰਨ ਸਿੰਘ, 19 ਸਾਲਾ ਮਾਨਵ ਹੀਰ , 21 ਸਾਲਾ ਪਰਮਿੰਦਰ ਸਿੰਘ, 19 ਸਾਲਾ ਦਿਵਨੂਰ ਆਸ਼ਟ ਅਤੇ ਇੱਕ 17 ਸਾਲਾ ਨੌਜਵਾਨ ਸ਼ਾਮਲ ਹੈ। ਗੈਂਗ ਦੇ ਮੁੱਖੀ 34 ਸਾਲਾ ਮਨਿੰਦਰ ਸਿੰਘ ਧਾਲੀਵਾਲ ਖਿਲਾਫ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਵੱਲੋ ਧਾਲੀਵਾਲ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

ਪੁਲਿਸ ਅਨੁਸਾਰ ਸੱਤ ਮੁਲਜ਼ਮਾਂ ‘ਤੇ ਕੁੱਲ 54 ਦੋਸ਼ਾਂ ਲੱਗੇ ਹਨ, ਜਿਸ ਵਿੱਚ ਜਬਰੀ ਵਸੂਲੀ, ਅੱਗਜ਼ਨੀ, ਜਾਣਬੁੱਝ ਕੇ ਹਥਿਆਰ ਸੁੱਟਣਾ, ਤੋੜਨਾ ਅਤੇ ਦਾਖਲ ਹੋਣਾ, ਹਥਿਆਰ ਨਾਲ ਹਮਲਾ ਕਰਨਾ ਜਾਂ ਕਿਸੇ ਅਪਰਾਧਿਕ ਸੰਗਠਨ ਨਾਲ ਮਿਲ ਕੇ ਅਤੇ ਨਾਲ ਹੀ ਲਾਭ ਲਈ ਅਪਰਾਧ ਕਰਨ ਦੇ ਕਈ ਦੋਸ਼ ਸ਼ਾਮਲ ਹਨ।

ਪੁਲਿਸ ਅਨੁਸਾਰ ਮਨਿੰਦਰ ਸਿੰਘ ਧਾਲੀਵਾਲ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲਿਸ ਉਸ ਨੂੰ ਲੱਭਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਸ ਨੇ ਆਪਣੀ ਦਿੱਖ ਬਦਲ ਦਿੱਤੀ ਹੋ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment