NHAI Toll Scam ’ਤੇ ED ਦਾ ਵੱਡਾ ਐਕਸ਼ਨ, 14 ਸੂਬਿਆਂ ’ਤੇ ਛਾਪੇ

Global Team
3 Min Read

ਨਵੀਂ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ NHAI ਦੇ ਵੱਖ-ਵੱਖ ਟੋਲ ਪਲਾਜ਼ਿਆਂ ’ਤੇ ਕਥਿਤ ਫਰਜ਼ੀ ਟੋਲ ਵਸੂਲੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਸੂਬਿਆਂ ’ਚ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। ਬੁੱਧਵਾਰ ਨੂੰ ED ਨੇ ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਦਿੱਲੀ-NCR ਅਤੇ ਪੱਛਮੀ ਬੰਗਾਲ ਸਮੇਤ ਕਰੀਬ 14 ਟਿਕਾਣਿਆਂ ’ਤੇ ਤਲਾਸ਼ੀ ਲਈ।

PMLA ਤਹਿਤ ਕੀਤੀ ਗਈ ਕਾਰਵਾਈ

ਇਹ ਕਾਰਵਾਈ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ED ਨੇ ਪੁਲਿਸ ਵੱਲੋਂ ਦਰਜ ਦੋ FIRs ਦਾ ਨੋਟਿਸ ਲੈਣ ਤੋਂ ਬਾਅਦ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ। ਹੁਣ ਏਜੰਸੀ ਕਥਿਤ ਟੋਲ ਫਰਾਡ ਨਾਲ ਜੁੜੇ ਪੈਸਿਆਂ ਦੇ ਲੈਣ-ਦੇਣ ਅਤੇ ਇਸ ਨਾਲ ਜੁੜੇ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਮਾਮਲੇ ਵਿੱਚ ਦੋਸ਼ ਹੈ ਕਿ ਕੁਝ ਟੋਲ ਪਲਾਜ਼ਿਆਂ ’ਤੇ ਅਧਿਕਾਰਤ ਸਿਸਟਮ ਤੋਂ ਬਾਹਰ ਟੋਲ ਰਸੀਦਾਂ ਤਿਆਰ ਕਰਨ ਲਈ Unauthorized Software Applications ਦੀ ਵਰਤੋਂ ਕੀਤੀ ਗਈ। ਦੋਸ਼ਾਂ ਮੁਤਾਬਕ ਇਸ ਤਰੀਕੇ ਨਾਲ ਇਕੱਠੀ ਹੋਈ ਟੋਲ ਦੀ ਰਕਮ ਨੂੰ NHAI ਦੇ ਅਧਿਕਾਰਤ Accounting System ਤੋਂ ਬਾਹਰ ਡਾਇਵਰਟ ਕੀਤਾ ਗਿਆ।

Forensic ਜਾਂਚ ’ਚ ਵੀ ਸਾਹਮਣੇ ਆਇਆ Software ਦਾ ਇਸਤੇਮਾਲ

ED ਅਧਿਕਾਰੀਆਂ ਮੁਤਾਬਕ Digital Systems ਦੀ Forensic Examination ਅਤੇ NHAI ਤੋਂ ਮਿਲੇ ਰਿਕਾਰਡਾਂ ਦੀ ਜਾਂਚ ਦੌਰਾਨ ਅਜਿਹੇ Unauthorized Software ਦੀ ਵਰਤੋਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਜਾਂਚ ਦਾ ਘੇਰਾ ਵਧਾਇਆ ਗਿਆ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਕਥਿਤ ਹੇਰਾਫੇਰੀ ਨੂੰ ਕੌਣ ਚਲਾ ਰਿਹਾ ਸੀ ਅਤੇ ਟੋਲ ਦੀ ਰਕਮ ਕਿੱਥੇ ਡਾਇਵਰਟ ਹੋਈ।

Digital ਅਤੇ Documentary Evidence ਇਕੱਠੇ ਕਰ ਰਹੀ ED

ਤਲਾਸ਼ੀ ਮੁਹਿੰਮ ਦਾ ਮੁੱਖ ਮਕਸਦ Digital ਅਤੇ Documentary Evidence ਇਕੱਠਾ ਕਰਨਾ, ਕਥਿਤ ਲਾਭਪਾਤਰੀਆਂ ਦੀ ਪਛਾਣ ਕਰਨਾ ਅਤੇ ਅਪਰਾਧ ਤੋਂ ਹੋਈ ਕਮਾਈ ਦੀ Money Trail ਦਾ ਪਤਾ ਲਗਾਉਣਾ ਹੈ। ED ਵੱਲੋਂ ਇਲੈਕਟ੍ਰਾਨਿਕ ਡਿਵਾਈਸਾਂ, ਵਿੱਤੀ ਰਿਕਾਰਡਾਂ ਅਤੇ ਹੋਰ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment