ED ਦੀ ਵੱਡੀ ਕਾਰਵਾਈ, ਹਾਂਗਕਾਂਗ ‘ਚ ਰੱਖੇ ਨੀਰਵ ਅਤੇ ਮੇਹੁਲ ਦੇ ਕਰੋੜਾਂ ਦੇ ਹੀਰੇ ਲਿਆਂਦੇ ਗਏ ਭਾਰਤ

TeamGlobalPunjab
1 Min Read

ਨਵੀਂ ਦਿੱਲੀ: ED ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ 1350 ਕਰੋੜ ਰੁਪਏ ਦੇ ਹੀਰੇ-ਜਵਾਹਾਰਾਤ ਅਤੇ ਮੋਤੀਆਂ ਵਰਗੇ ਕੀਮਤੀ ਸਮਾਨ ਨੂੰ ਵਾਪਸ ਭਾਰਤ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਇਹ ਸਮਾਨ ਦੁਬਈ ਵਿੱਚ ਰੱਖਿਆ ਸੀ ਅਤੇ ਜਦੋਂ PNB ਘੁਟਾਲੇ ਦੇ ਮੁਲਜ਼ਮ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਖਿਲਾਫ ਮਾਮਲਾ ਦਰਜ ਕਰ ਏਜੰਸੀ ਨੇ ਜਾਂਚ ਸ਼ੁਰੂ ਕੀਤੀ ਸੀ ਤਾਂ ਦੋਵੇਂ ਮੁਲਜ਼ਮਾਂ ਨੇ ਇਸ ਸਮਾਨ ਨੂੰ ਦੁਬਈ ਤੋਂ ਹਾਂਗਕਾਂਗ ਭੇਜ ਦਿੱਤਾ ਸੀ, ਕਿਉਂਕਿ ਦੁਬਈ ਤੋਂ ਤਾਂ ਕਾਫ਼ੀ ਸਮਾਨ ED ਨੇ ਜ਼ਬਤ ਕਰ ਭਾਰਤ ਮੰਗਵਾ ਲਿਆ ਸੀ ਪਰ 1350 ਕਰੋੜ ਦੀ ਕੀਮਤ ਦਾ ਇਹ ਸਾਮਾਨ ਹਾਂਗਕਾਂਗ ਪਹੁੰਚ ਗਿਆ ਸੀ।

ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਇਸ ਸਾਮਾਨ ਨੂੰ ਹਾਂਗਕਾਂਗ ਭੇਜੇ ਜਾਣ ਦੀ ਭਿਣਕ ED ਨੂੰ ਜੁਲਾਈ 2018 ਵਿੱਚ ਹੀ ਲੱਗ ਗਈ ਸੀ ਅਤੇ ਉਦੋਂ ਤੋਂ ਹੀ ਲਗਾਤਾਰ ਹਾਂਗਕਾਂਗ ਸਰਕਾਰ ਤੇ ਉੱਥੇ ਦੀ ਏਜੰਸੀ ਤੋਂ ਇਸ ਸਮਾਨ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਵਿੱਚ ਅੱਜ ਸਫਲਤਾ ਮਿਲੀ ਅਤੇ ਇਹ 1350 ਕਰੋੜ ਰੁਪਏ ਦੀ ਕੀਮਤ ਦਾ ਸਮਾਨ, ਜਿਸਦਾ ਭਾਰ 2340 ਕਿੱਲੋ ਹੈ ਵਾਪਸ ਮੁੰਬਈ ਪਹੁੰਚ ਗਿਆ।

Share this Article
Leave a comment