ਇੰਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵਧਦਾ ਹੈ Heart Attack ਦਾ ਖਤਰਾ

Rajneet Kaur
2 Min Read

ਨਿਊਜ਼ ਡੈਸਕ: ਕੁਝ ਸਾਲ ਪਹਿਲਾਂ ਤੱਕ ਦਿਲ ਦਾ ਦੌਰਾ ਇੱਕ ਖਾਸ ਉਮਰ ਤੋਂ ਬਾਅਦ ਹੋਣ ਵਾਲੀ ਬਿਮਾਰੀ ਮੰਨਿਆ ਜਾਂਦਾ ਸੀ। ਪਰ ਅੱਜ ਇਹ ਬਿਮਾਰੀ ਹਰ ਵਰਗ ਅਤੇ ਉਮਰ ਦੇ ਲੋਕਾਂ ਨੂੰ ਹੋ ਰਹੀ ਹੈ। ਖਾਣ-ਪੀਣ ਅਤੇ ਜੀਵਨ ਸ਼ੈਲੀ ‘ਚ ਗੜਬੜੀ ਨੂੰ ਇਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਸੁਧਾਰੀਏ ਤਾਂ ਅਸੀਂ ਇਸ ਬੀਮਾਰੀ ਨੂੰ ਹਮੇਸ਼ਾ ਲਈ ਆਪਣੇ ਆਪ ਤੋਂ ਦੂਰ ਕਰ ਸਕਦੇ ਹਾਂ।

ਡਾਕਟਰਾਂ ਮੁਤਾਬਿਕ ਹਾਰਟ ਅਟੈਕ ਤੋਂ ਬਚਣ ਲਈ ਖੰਡ ਵਾਲੇ ਸੋਡੇ ਤੋਂ ਦੂਰੀ ਬਣਾਈ ਰੱਖਣੀ ਜ਼ਰੂਰੀ ਹੈ। ਇਸ ਦੇ ਸੇਵਨ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਉੱਚਾ ਹੋ ਜਾਂਦਾ ਹੈ, ਜੋ ਖੂਨ ਦੀ ਸਪਲਾਈ ਕਰਨ ਵਾਲੀਆਂ ਧਮਨੀਆਂ ਨੂੰ ਪ੍ਰਭਾਵਿਤ ਕਰਦਾ ਹੈ। ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰੋ ਅਤੇ ਸੋਡੇ ਦਾ ਸੇਵਨ ਨਾ ਕਰੋ।

ਨਮਕ ਖਾਣਾ ਸਿਹਤ ਲਈ ਜ਼ਰੂਰੀ ਹੈ ਪਰ ਜ਼ਿਆਦਾ ਨਮਕੀਨ ਚੀਜ਼ਾਂ ਖਾਣ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ। ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ, ਜਿਸ ਕਾਰਨ ਦਿਲ ‘ਤੇ ਦਬਾਅ ਵਧ ਜਾਂਦਾ ਹੈ। ਅਜਿਹੇ ‘ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਲੂਣ ਨੂੰ ਸੀਮਤ ਮਾਤਰਾ ‘ਚ ਖਾਣ ਦੀ ਕੋਸ਼ਿਸ਼ ਕਰੋ।

ਤਲਿਆ ਹੋਇਆ ਭੋਜਨ ਖਾਣਾ ਸਿੱਧੇ ਦਿਲ ਦੇ ਦੌਰੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ‘ਚ ਮੌਜੂਦ ਟਰਾਂਸ ਫੈਟ ਅਤੇ ਸੈਚੂਰੇਟਿਡ ਫੈਟ ਕਾਰਨ ਕੋਲੈਸਟ੍ਰਾਲ ਦਾ ਪੱਧਰ ਵਧ ਜਾਂਦਾ ਹੈ, ਜਿਸ ਕਾਰਨ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment