ਨਿਊਜ਼ ਡੈਸਕ : ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਨਾਂਦੇੜ, ਹਿੰਗੋਲੀ ਅਤੇ ਪਰਭਣੀ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਇਹ ਭੁਚਾਲ ਦੇ ਝਟਕੇ ਰਾਤ 1:37 ਵਜੇ ਤੋਂ 3:23 ਵਜੇ ਦੇ ਵਿਚਕਾਰ ਮਹਿਸੂਸ ਕੀਤੇ ਗਏ ਅਤੇ ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 3.6 ਤੋਂ 4.6 ਦੇ ਵਿਚਕਾਰ ਮਾਪੀ ਗਈ। ਫਿਲਹਾਲ, ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਨਾਂਦੇੜ, ਹਿੰਗੋਲੀ ਅਤੇ ਪਰਭਣੀ ਜ਼ਿਲ੍ਹਿਆਂ ਵਿੱਚ ਬੁੱਧਵਾਰ – ਵੀਰਵਾਰ ਦੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਰਾਤ ਇੱਕ ਵੱਜ ਕੇ ਸੈਂਤੀ ਮਿੰਟ ਤੋਂ ਤੜਕੇ ਤਿੰਨ ਵੱਜ ਕੇ ਤੇਈ ਮਿੰਟ ਦੇ ਵਿਚਕਾਰ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 3.6 ਤੋਂ 4.6 ਦੇ ਵਿਚਕਾਰ ਮਾਪੀ ਗਈ।
ਜਾਣਕਾਰੀ ਅਨੁਸਾਰ, ਪਹਿਲਾ ਝਟਕਾ ਰਾਤ 1:37 ਵਜੇ ਮਹਿਸੂਸ ਕੀਤਾ ਗਿਆ, ਜਿਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.6 ਦਰਜ ਕੀਤੀ ਗਈ। ਇਸ ਤੋਂ ਬਾਅਦ 2:15 ਵਜੇ 3.6 ਰਿਕਟਰ ਪੈਮਾਨਾ, 2:17 ‘ਤੇ 3.9 ਅਤੇ 3:23 ‘ਤੇ 4.01 ਰਿਕਟਰ ਪੈਮਾਨੇ ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਦਾ ਅਸਰ ਹਿੰਗੋਲੀ, ਨਾਂਦੇੜ ਅਤੇ ਪਰਭਣੀ ਦੇ ਕਈ ਇਲਾਕਿਆਂ ਵਿੱਚ ਮਹਿਸੂਸ ਕੀਤਾ ਗਿਆ।
ਇਸ ਤੋਂ ਪਹਿਲਾਂ 11 ਅਪ੍ਰੈਲ 2026 ਨੂੰ ਵੀ ਇਸ ਖੇਤਰ ਵਿੱਚ 4.7 ਰਿਕਟਰ ਪੈਮਾਨੇ ਦਾ ਭੂਚਾਲ ਆਇਆ ਸੀ। ਉਸ ਤੋਂ ਬਾਅਦ ਜੁਲਾਈ ਵਿੱਚ ਫਿਰ ਲਗਾਤਾਰ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਇਸ ਵਾਰ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਕਈ ਥਾਵਾਂ ‘ਤੇ ਮਕਾਨਾਂ ਦੀਆਂ ਕੰਧਾਂ ਵਿੱਚ ਤਰੇੜਾਂ ਆਉਣ ਅਤੇ ਪਲਸਤਰ ਡਿੱਗਣ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

