ਟੈਕਸਾਸ: ਅਮਰੀਕਾ ਦੇ ਟੈਕਸਾਸ ਸੂਬੇ ‘ਚ ਸ਼ੁੱਕਰਵਾਰ ਸ਼ਾਮ ਨੂੰ ਆਏ ਵੱਡੇ ਭੂਚਾਲ ਕਾਰਨ ਧਰਤੀ ਹਿਲਾ ਦਿੱਤੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.3 ਮਾਪੀ ਗਈ ਹੈ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਦਸ ਦੇਈਏ ਕਿ ਇਹ ਭੂਚਾਲ ਟੈਕਸਾਸ ਦੇ ਇਤਿਹਾਸ ਦੇ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ। ਇਸ ਖੇਤਰ ਵਿੱਚ ਤੇਲ ਅਤੇ ਫ੍ਰੈਕਿੰਗ ਗਤੀਵਿਧੀ ਹੁੰਦੀ ਹੈ। ਯੂਐਸ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 5.3 ਸੀ ਅਤੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5:35 ਵਜੇ ਆਇਆ। ਇਹ ਮਿਡਲੈਂਡ ਦੇ ਉੱਤਰ-ਪੱਛਮ ਵਿੱਚ ਲਗਭਗ 14 ਮੀਲ ਦੀ ਡੂੰਘਾਈ ਵਿੱਚ ਕੇਂਦਰਿਤ ਸੀ।
Preliminary data from the USGS reports the earthquake was a magnitude 5.3 centered 12 miles to the NNW of Midland with a depth of 3 miles. This would be the 4th strongest earthquake in Texas state history! #txwx #earthquake
— NWS Midland (@NWSMidland) December 16, 2022
ਮਿਡਲੈਂਡ ਵਿੱਚ ਰਾਸ਼ਟਰੀ ਮੌਸਮ ਸੇਵਾ ਕੇਂਦਰ ਨੇ ਟਵੀਟ ਕੀਤਾ ਕਿ ਇਹ ਭੂਚਾਲ ਟੈਕਸਾਸ ਰਾਜ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਸੀ। ਕੋਲੋਰਾਡੋ ਵਿੱਚ ਯੂਐਸਜੀਐਸ ਨੈਸ਼ਨਲ ਭੁਚਾਲ ਸੂਚਨਾ ਕੇਂਦਰ ਦੇ ਇੱਕ ਭੂ-ਭੌਤਿਕ ਵਿਗਿਆਨੀ ਜਾਨ ਪਰਸਲੇ ਦੇ ਅਨੁਸਾਰ, ਇਹ ਟੈਕਸਾਸ ਅਤੇ ਨਿਊ ਮੈਕਸੀਕੋ ਵਿੱਚ ਵੀ ਮਹਿਸੂਸ ਕੀਤਾ ਗਿਆ ਸੀ।
16 ਨਵੰਬਰ ਨੂੰ ਪੱਛਮੀ ਟੈਕਸਾਸ ਵਿੱਚ ਵੀ ਇਸੇ ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਸੀ। ਇਸਦਾ ਕੇਂਦਰ ਮਿਡਲੈਂਡ ਤੋਂ ਲਗਭਗ 95 ਮੀਲ ਪੱਛਮ ਵਿੱਚ ਸੀ।