ਪੁਲਾੜ ਸਟੇਸ਼ਨ ਤੋਂ 90 ਦਿਨਾਂ ਬਾਅਦ ਧਰਤੀ ਤੇ ਪਰਤੇ ਚੀਨ 🇨🇳 ਦੇ ਪੁਲਾੜ ਯਾਤਰੀ

TeamGlobalPunjab
2 Min Read

ਬੀਜਿੰਗ  : ਤਿੰਨ ਚੀਨੀ ਪੁਲਾੜ ਯਾਤਰੀ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ ‘ਚ 90 ਦਿਨ ਬਿਤਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਧਰਤੀ ‘ਤੇ ਪਰਤ ਆਏ ਹਨ। ਇਹ ਚੀਨ ਦਾ ਅਜੇ ਤਕ ਦਾ ਸਭ ਤੋਂ ਲੰਬਾ ਮਿਸ਼ਨ ਹੈ। ਪੁਲਾੜ ਸਟੇਸ਼ਨ ਤੋਂ ਵੀਰਵਾਰ ਸਵੇਰੇ ਰਵਾਨਾ ਹੋਣ ਤੋਂ ਬਾਅਦ ਨਿਏ ਹੈਸ਼ੇਂਗ, ਲਿਊ ਬੋਮਿੰਗ ਤੇ ਤਾਂਗ ਹੋਨਗਬੋ ਪੁਲਾੜ ਯਾਨ ਸ਼ੇਨਝੋਊ-12 ‘ਚ ਸਥਾਨਕ ਸਮੇਂ ਮੁਤਾਬਕ ਦੁਪਹਿਰ ਬਾਅਦ ਦਿਨ ਦੇ 1.35 ਵਜੇ ਲੈਂਡ ਹੋਏ।

 

 

ਪ੍ਰਸਾਰਤ ਕੀਤੇ ਗਏ ਸੀਸੀਟੀਵੀ ਫੁਟੇਜ ‘ਚ ਗੋਬੀ ਰੇਗਿਸਤਾਨ ‘ਚ ਪੁਲਾੜ ਯਾਨ ਦੀ ਪੈਰਾਸ਼ੂਟਿੰਗ ਦਾ ਫੁਟੇਜ ਦਿਖਾਇਆ ਗਿਆ। ਕੁਝ ਦੇਰ ਬਾਅਦ ਤਕਨੀਸ਼ੀਅਨਾਂ ਦੇ ਇਕ ਦਲ ਨੇ ਕੈਪਸੂਲ ਖੋਲ੍ਹਣ ਦਾ ਕੰਮ ਸ਼ੁਰੂ ਕੀਤਾ। ਕੈਪਸੂਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।

- Advertisement -

 

 

17 ਜੂਨ ਨੂੰ ਕਮਾਂਡਰ ਨਿਏ ਤੇ ਪੁਲਾੜ ਯਾਤਰੀ ਲਿਡ ਤੇ ਤਾਂਗ ਦੋ ਸਪੇਸ ਵਾਕ ਲਈ ਗਏ ਸਨ। ਉਸ ਸਮੇਂ ਉਨ੍ਹਾਂ ਨੇ 10 ਮੀਟਰ ਲੰਬਾ ਮਕੈਨੀਕਲ ਆਰਮ ਲਗਾਇਆ ਤੇ ਚੀਨੀ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸ਼ੀ ਜਿਨਪਿੰਗ ਨਾਲ ਵੀਡੀਓ ਕਾਲ ਕਰਕੇ ਗੱਲਬਾਤ ਕੀਤੀ।

ਚੀਨ 2003 ਤੋਂ 14 ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਭੇਜ ਚੁੱਕਿਆ ਹੈ। ਉਸ ਸਮੇਂ ਪੁਲਾੜ ‘ਚ ਆਪਣੇ ਯਾਤਰੀਆਂ ਨੂੰ ਭੇਜਣ ਵਾਲਾ ਚੀਨ, ਤੱਤਕਾਲੀ ਸੋਵੀਅਤ ਸੰਘ (ਰੂਸ) ਤੇ ਅਮਰੀਕਾ ਤੋਂ ਬਾਅਦ ਤੀਜਾ ਦੇਸ਼ ਬਣ ਗਿਆ ਸੀ। ਸੋਵੀਅਤ ਸੰਘ ਤੇ ਅਮਰੀਕਾ ਆਪਣੇ ਦਮ ‘ਤੇ ਇਹ ਸਭ ਕਰ ਰਹੇ ਸਨ। ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਚੀਨ ਨੇ ਆਪਣਾ ਪੁਲਾੜ ਸਟੇਸ਼ਨ ਪ੍ਰੋਗਰਾਮ ਤਿਆਰ ਕੀਤਾ।

Share this Article
Leave a comment