ਨੇਪਾਲ ਵਿੱਚ ਫਿਰ ਹਿੱਲੀ ਧਰਤੀ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ

Global Team
2 Min Read

ਨਿਊਜ਼ ਡੈਸਕ:  ਨੇਪਾਲ ਦੇ ਸੁਦੂਰਪਸ਼ਚਿਮ ਸੂਬੇ ਵਿੱਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4.2 ਦਰਜ ਕੀਤੀ ਗਈ ਹੈ। ਖੁਸ਼ਕਿਸਮਤੀ ਨਾਲ, ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨੈਸ਼ਨਲ ਅਰਥਕਵੇਕ ਮਾਨੀਟਰਿੰਗ ਐਂਡ ਰਿਸਰਚ ਸੈਂਟਰ (NEMRC) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਭੂਚਾਲ ਬੁੱਧਵਾਰ ਸਵੇਰੇ 4:40 ਵਜੇ (ਸਥਾਨਿਕ ਸਮੇਂ ਅਨੁਸਾਰ) ਆਇਆ ਹੈ। ਰਿਕਟਰ ਪੈਮਾਨੇ ‘ਤੇ 4.2 ਦੀ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਰਾਜਧਾਨੀ ਕਾਠਮੰਡੂ ਤੋਂ ਲਗਭਗ 900 ਕਿਲੋਮੀਟਰ ਪੱਛਮ ਵੱਲ ਸਥਿਤ ਬਾਜਹਾਂਗ ਜ਼ਿਲ੍ਹੇ ਦੇ ਕੋਟਦੇਵਾਲ ਖੇਤਰ ਨੇੜੇ ਦਰਜ ਕੀਤਾ ਗਿਆ ਹੈ। ਸਵੇਰ ਵੇਲੇ ਆਏ ਭੂਚਾਲ ਦੇ ਝਟਕੇ ਨੂੰ ਨਾ ਸਿਰਫ਼ ਬਜਹਾਂਗ ਵਿੱਚ, ਸਗੋਂ ਗੁਆਂਢੀ ਜ਼ਿਲ੍ਹਿਆਂ ਬਜੂਰਾ ਅਤੇ ਦਾਰਚੁਲਾ ਵਿੱਚ ਵੀ ਮਹਿਸੂਸ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਕੁਝ ਸਮੇਂ ਲਈ ਦਹਿਸ਼ਤ ਫੈਲ ਗਈ ਹੈ।

ਹਾਲ ਹੀ ਦੇ ਸਮੇਂ ਵਿੱਚ ਨੇਪਾਲ ਵਿੱਚ ਭੂ-ਵਿਗਿਆਨਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਿਛਲੇ ਹਫ਼ਤੇ ਹੀ, ਪੱਛਮੀ ਨੇਪਾਲ ਦੇ ਲੁੰਬਿਨੀ ਸੂਬੇ ਦੇ ਰੁਕੁਮ ਈਸਟ ਜ਼ਿਲ੍ਹੇ ਵਿੱਚ ਰਿਕਟਰ ਪੈਮਾਨੇ ‘ਤੇ 5.0 ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਅਤੇ ਅਧਿਕਾਰੀਆਂ ਅਨੁਸਾਰ, ਬੁੱਧਵਾਰ ਨੂੰ ਆਏ ਇਸ ਤਾਜ਼ਾ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਹਿਮਾਲਿਆਈ ਦੇਸ਼ ਨੇਪਾਲ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਪਲੇਟ ਖੇਤਰਾਂ ਵਿੱਚੋਂ ਇੱਕ ਵਿੱਚ ਸਥਿਤ ਹੈ। ਇਹ ਦੇਸ਼ ਬਹੁਤ ਜ਼ਿਆਦਾ ਸੰਵੇਦਨਸ਼ੀਲ ਭੂਚਾਲ-ਪ੍ਰਭਾਵਿਤ ਖੇਤਰਾਂ (ਸੀਸਮਿਕ ਜ਼ੋਨ) 4 ਅਤੇ 5 ਦੇ ਅਧੀਨ ਆਉਂਦਾ ਹੈ। ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੇ ਆਪਸੀ ਟਕਰਾਅ ਅਤੇ ਦਬਾਅ ਕਾਰਨ ਹੋਣ ਵਾਲੀ ਲਗਾਤਾਰ ਭੂ-ਵਿਗਿਆਨਕ ਸਰਗਰਮੀ ਇਸ ਖੇਤਰ ਵਿੱਚ ਅਕਸਰ ਭੂਚਾਲਾਂ ਦਾ ਕਾਰਨ ਬਣਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment