ਕਿਸਾਨ ਅੰਦੋਲਨ ਤੇ ਦੁਸ਼ਯੰਤ ਚੌਟਾਲਾ ਨੇ ਤੋੜੀ ਚੁੱਪੀ, ਕਿਹਾ ਲਿਖਤੀ ਭਰੋਸਾ ਦੇਣਾ ਵੀ ਸੰਘਰਸ਼ ਦੀ ਵੱਡੀ ਜਿੱਤ

TeamGlobalPunjab
1 Min Read

ਹਰਿਆਣਾ: ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਅੰਦੋਲਨ ‘ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜੇਜੇਪੀ ਲੀਡਰ ਦੁਸ਼ਯੰਤ ਚੌਟਾਲਾ ਨੇ ਆਪਣੀ ਚੁੱਪੀ ਤੋੜੀ ਹੈ। ਦੁਸ਼ਯੰਤ ਚੌਟਾਲਾ ਨੇ ਉਮੀਦ ਜਤਾਈ ਕਿ ਕੇਂਦਰ ਸਰਕਾਰ ਵੱਲੋਂ ਐਮਐਸਪੀ ‘ਤੇ ਲਿਖਤੀ ਭਰੋਸਾ ਦੇਣ ਅਤੇ ਹੋਰ ਸੋਧਾਂ ਕੀਤੇ ਜਾਣ ਦੀ ਪੇਸ਼ਕਸ਼ ਤੋਂ ਬਾਅਦ ਕਿਸਾਨ ਆਪਣਾ ਅੰਦੋਲਨ ਖ਼ਤਮ ਕਰ ਦੇਣਗੇ।

ਚੌਟਾਲਾ ਨੇ ਕਿਹਾ ਕਿ ਕਿਸਾਨ ਇਸ ਗੱਲ ਨੂੰ ਵੀ ਸਮਝਣਗੇ ਕਿ ਕੇਂਦਰ ਸਰਕਾਰ ਵੱਲੋਂ ਲਿਖਤੀ ਭਰੋਸਾ ਦੇਣਾ ਵੀ ਅੰਦੋਲਨ ਦੀ ਵੱਡੀ ਜਿੱਤ ਹੈ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਉਹ ਲਗਾਤਾਰ ਸੰਪਰਕ ਵਿੱਚ ਹਨ ਅਤੇ ਜੇਜੇਪੀ ਪਾਰਟੀ ਨੇ ਆਪਣੇ ਸੁਝਾਅ ਵੀ ਸਰਕਾਰ ਨੂੰ ਦਿੱਤੇ ਹਨ।

ਹਰਿਆਣਾ ਵਿੱਚ ਕਿਸਾਨ, ਆਮ ਲੋਕਾਂ ਅਤੇ ਖਾਪ ਪੰਚਾਇਤਾਂ ਵੱਲੋਂ ਦੁਸ਼ਯੰਤ ਚੌਟਾਲਾ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਬੀਜੇਪੀ ਦੀ ਅਗਵਾਈ ਹੇਠਲੀ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣ। ਹਰਿਆਣਾ ਵਿੱਚ ਜੇਜੇਪੀ ਨਾਲ ਮਿਲ ਕੇ ਬੀਜੇਪੀ ਸਰਕਾਰ ਚਲਾ ਰਹੀ ਹੈ ਅਤੇ ਜੇਜੇਪੀ ਦੇ ਦੱਸ ਵਿਧਾਇਕਾਂ ਨੇ ਖੱਟਰ ਸਰਕਾਰ ਨੂੰ ਹਮਾਇਤ ਦਿੱਤੀ ਹੈ। ਹਾਲਾਂਕਿ ਇਸ ਵਿਚੋਂ ਤਿੰਨ ਵਿਧਾਇਕ ਖੇਤੀ ਕਾਨੂੰਨ ਖ਼ਿਲਾਫ਼ ਵੀ ਨਿੱਤਰੇ ਹਨ।

Share this Article
Leave a comment